ਮਹਿਲਾ ਤੇ ਬਾਲ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿਉਂ ਸ਼ੁਰੂ ਕੀਤਾ ਗਿਆ ਪ੍ਰਜੈਕਟ ਜੀਵਨਜਯੋਤ?
ਪੰਜਾਬ ਸਰਕਾਰ ਨੇ ਸੜਕਾਂ ਤੇ ਭੀਖ ਮੰਗਣ ਵਾਲਿਆਂ ਖਿਲਾਫ਼ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸ ਦੇ ਤਹਿਤ ਸਰਕਾਰ ਨੇ ਪ੍ਰਜੈਕਟ ਜੀਵਨਜਯੋਤ 2 ਦੀ ਸ਼ੁਰੂਆਤ ਕੀਤੀ ਹੈ। ਇਸ ਪ੍ਰੋਜੈਕਟ ਤਹਿਤ ਸਿਰਫ਼ ਦੋ ਦਿਨਾਂ ਚ 18 ਥਾਂਵਾਂ ਤੇ ਰੇਡ ਕੀਤੀ ਗਈ ਤੇ 41 ਬੱਚਿਆਂ ਨੂੰ ਰੈਸਕਿਊ ਕੀਤਾ ਗਿਆ।
ਮੰਤਰੀ ਬਲਜੀਤ ਕੌਰ ਨੇ ਦੱਸਿਆ ਕਿ ਬੱਚਿਆਂ ਤੋਂ ਭੀਖ ਮੰਗਵਾਉਣ ਦੇ ਮਾਮਲਿਆ ਤੇ ਸਤੰਬਰ 2024 ਤੋਂ ਕਾਰਵਾਈ ਸ਼ੂਰ ਕਰ ਦਿੱਤੀ ਗਈ ਸੀ। ਉਸ ਸਮੇਂ ਟੀਮਾਂ ਬਣਾ ਕੇ ਕਈ ਥਾਂਵਾਂ ਤੇ ਜਾਂਚ ਕੀਤੀ ਜਾਂਦੀ ਸੀ ਤੇ ਇਨ੍ਹਾਂ 9 ਮਹੀਨਿਆਂ ਦੌਰਾਨ 367 ਬੱਚਿਆਂ ਨੂੰ ਰੈਸਕਿਊ ਕੀਤਾ ਗਿਆ, ਜਿਨ੍ਹਾਂ ਚੋਂ 350 ਬੱਚੇ ਪਰਿਵਾਰ ਨੂੰ ਵਾਪਸ ਦੇ ਦਿੱਤੇ ਗਏ। ਇਨ੍ਹਾਂ ਚੋਂ 17 ਬੱਚਿਆਂ ਦੇ ਮਾਂ-ਬਾਪ ਦੀ ਪਹਿਚਾਣ ਨਹੀਂ ਹੋ ਸਕੀ ਤੇ ਉਨ੍ਹਾਂ ਨੂੰ ਬਾਲ ਘਰ ਚ ਰੱਖਿਆ ਗਿਆ।
Published on: Jul 18, 2025 03:19 PM IST
