ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
WITT:ਜੋ ਵੀ ਭਾਰਤ ਨੂੰ ਛੇੜੇਗਾ, ਉਸ ਨੂੰ ਦਿੱਤਾ ਜਾਵੇਗਾ ਢੁੱਕਵਾਂ ਜਵਾਬ - ਰਾਜਨਾਥ ਸਿੰਘ

WITT:ਜੋ ਵੀ ਭਾਰਤ ਨੂੰ ਛੇੜੇਗਾ, ਉਸ ਨੂੰ ਦਿੱਤਾ ਜਾਵੇਗਾ ਢੁੱਕਵਾਂ ਜਵਾਬ – ਰਾਜਨਾਥ ਸਿੰਘ

tv9-punjabi
TV9 Punjabi | Published: 27 Feb 2024 13:23 PM

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਨੇ ਕਿਸੇ ਦੇਸ਼ 'ਤੇ ਹਮਲਾ ਨਹੀਂ ਕੀਤਾ। ਕਿਸੇ ਦੇਸ਼ ਦੀ ਜ਼ਮੀਨ 'ਤੇ ਕਬਜ਼ਾ ਨਹੀਂ ਕੀਤਾ। ਪਰ ਅਸੀਂ ਭਾਰਤ ਨੂੰ ਛੇੜਨ ਵਾਲੇ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ।

ਟੀਵੀ9 ਨੈੱਟਵਰਕ ਦੇ ਗਲੋਬਲ ਸਮਿਟ ਵਟ ਇੰਡੀਆ ਥਿੰਕਸ ਟੂਡੇ ਕਨਕਲੇਵ ਦੇ ਸੱਤਾ ਸੰਮੇਲਨ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨਾਲ ਸਬੰਧਾਂ ਨੂੰ ਲੈ ਕੇ ਸਪੱਸ਼ਟ ਕਿਹਾ ਕਿ ਜਦੋਂ ਤੱਕ ਪਾਕਿਸਤਾਨ ਅੱਤਵਾਦ ਨੂੰ ਪਾਲਦਾ ਰਹੇਗਾ, ਸਾਡੇ ਰਿਸ਼ਤੇ ਸਹੀ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਸ਼ਾਸਕ ਸੱਤਾ ‘ਚ ਬਣੇ ਰਹਿਣ ਲਈ ਅਜਿਹੀਆਂ ਹਰਕਤਾਂ ਕਰਦੇ ਰਹਿੰਦੇ ਹਨ, ਜਿਸ ਕਾਰਨ ਰਿਸ਼ਤੇ ਸਹੀ ਨਹੀਂ ਹੋ ਸਕਦੇ।