ਵੜਿੰਗ ਨੇ ਵੱਖਰੇ ਅੰਦਾਜ਼ ‘ਚ ਜਤਾਇਆ ਵਿਰੋਧ, ਕਮੀਜ਼ ਉੱਤੇ ਅਖਬਾਰਾਂ ਦੀਆਂ ਖ਼ਬਰਾਂ ਲਾ ਕੇ ਪਹੁੰਚੇ ਵਿਧਾਨ ਸਭਾ

Updated On: 15 Mar 2023 11:32:AM

ਰਾਜਾ ਵੜਿੰਗ ਵਿਧਾਨ ਸਭਾ ਅੰਦਰ ਇਕ ਖਾਸ ਟੀ ਸ਼ਰਟ ਪਹਿਨ ਕੇ ਪਹੁੰਚੇ, ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਥਿੱਚ ਲਿਆ। ਵੜਿੰਗ ਨੇ ਆਪਣੀ ਸ਼ਰਟ ਉੱਤੇ ਕਈ ਅਖਬਾਰਾਂ ਦੀ ਫੋਟੋ ਛਾਪ ਰੱਖੀ ਸੀ, ਵੜਿੰਗ ਨੇ ਕਿਹਾ ਕਿ ਅੱਜ ਪੰਜਾਬ ਸੂਬੇ ਦੀ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ। ਇਸ ਦੇ ਚੱਲਦਿਆਂ ਪੰਜਾਬ ਪੁਲਿਸ ਆਪਣੇ ਹੀ ਸੀਨੀਅਰ ਅਧਿਕਾਰੀਆਂ ਤੇ ਹਮਲਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਵਿੱਚ ਅਸਫਲ ਰਹੀ ਹੈ। ਜਿਸ ਕਰਕੇ ਪੰਜਾਬ ਕਾਂਗਰਸ ਦੇ ਵਿਧਾਇਕਾਂ ਨੇ ਵਿਧਾਨ ਸਭਾ ਵਿੱਚ ਲੋਕਾਂ ਦੀ ਆਵਾਜ਼ ਬਣਨ ਦੀ ਸਹੁੰ ਚੁੱਕੀ ਲਈ ਹੈ।

Follow Us On

Published: 06 Mar 2023 19:16:PM