Uttarakhand Cloud Burst: ਹੜ੍ਹ ਵਿੱਚ ਰਿਸ਼ਤੇਦਾਰਾਂ ਨੂੰ ਵਹਿੰਦੇ ਦੇਖ ਮੱਚ ਗਈ ਚੀਕ-ਪੁਕਾਰ, ਦਰਦਨਾਕ VIDEO ਆਇਆ ਸਾਹਮਣੇ

| Edited By: Kusum Chopra

Aug 05, 2025 | 6:03 PM IST

Uttarakhand Cloud Burst: ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਬੱਦਲ ਫੱਟਣ ਕਾਰਨ 12 ਲੋਕ ਮਲਬੇ ਹੇਠ ਦੱਬ ਗਏ ਹਨ। 60 ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ। ਉਤਰਕਾਸ਼ੀ ਦੇ ਧਰਾਲੀ ਵਿੱਚ ਬੱਦਲ ਫਟਣ ਦੀ ਵੀਡੀਓ ਦਿਲ ਦਹਿਲਾ ਦੇਣ ਵਾਲੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੁਝ ਸਕਿੰਟਾਂ ਵਿੱਚ ਸਭ ਕੁਝ ਤਬਾਹ ਹੋ ਗਿਆ।

ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਬੱਦਲ ਫਟਣ ਕਾਰਨ ਅਚਾਨਕ ਆਏ ਹੜ੍ਹ ਨੇ ਕਈ ਪਿੰਡਾਂ ਅਤੇ ਕਸਬਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹੜ੍ਹ ਨੂੰ ਤੇਜ਼ੀ ਨਾਲ ਆਉਂਦੇ ਅਤੇ ਆਪਣੇ ਅਜ਼ੀਜ਼ਾਂ ਨੂੰ ਵਹਿ ਜਾਂਦੇ ਦੇਖ ਕੇ, ਬੇਸਹਾਰਾ ਪਿੰਡ ਵਾਸੀਆਂ ਚੀਕ-ਪੁਕਾਰ ਮੱਚ ਗਈ। ਵੀਡੀਓ ਵਿੱਚ ਸਾਫ਼ ਸੁਣਿਆ ਜਾ ਸਕਦਾ ਹੈ ਕਿ ਹੜ੍ਹ ਨੂੰ ਤਬਾਹੀ ਮਚਾਉਂਦੇ ਦੇਖ ਕੇ, ਕੁਝ ਲੋਕ ਚੀਕਣ ਲੱਗ ਪਏ ਅਤੇ ਕਹਿਣ ਲੱਗੇ, ਬੁਲਾਓ, ਮਾਮੇ ਨੂੰ ਦੱਸੋ – ਭੱਜੋ-ਭੱਜੋ… ਦੇਖੋ ਵੀਡੀਓ।