ਦਿੱਲੀ ‘ਚ ਦੋ ਰੋਜ਼ਾ ਸੁਸ਼ਾਸਨ ਮਹੋਤਸਵ, ਜਾਣੋ ਜੇਪੀ ਨੱਡਾ ਨੇ ਕੀ ਕਿਹਾ
ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਮੋਦੀ ਸਰਕਾਰ 'ਚ ਦੇਸ਼ ਦਾ ਸਿਆਸੀ ਸੱਭਿਆਚਾਰ ਬਦਲ ਗਿਆ ਹੈ। ਮੋਦੀ ਸਰਕਾਰ ਦੇ 10 ਸਾਲਾਂ ਦੇ ਕੰਮ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ ਅਤੇ ਬਾਅਦ ਦੀ ਰਾਜਨੀਤੀ ਨੂੰ ਵੱਖਰੇ ਪੈਮਾਨੇ 'ਤੇ ਦੇਖਿਆ ਜਾਵੇਗਾ।
ਦਿੱਲੀ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਇੱਕ ਸੰਸਥਾ ਰਾਮਭਾਊ ਮਹਾਲਗੀ ਪ੍ਰਬੋਧਿਨੀ ਵੱਲੋਂ ਦੋ ਰੋਜ਼ਾ ਸੁਸ਼ਾਸਨ ਮਹੋਤਸਵ-2024 ਦਾ ਆਯੋਜਨ ਕੀਤਾ ਜਾ ਰਿਹਾ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਸ਼ੁੱਕਰਵਾਰ ਨੂੰ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ‘ਚ ਹਿੱਸਾ ਲਿਆ। ਨੱਡਾ ਨੇ ਕਿਹਾ ਕਿ ਮੋਦੀ ਸਰਕਾਰ ‘ਚ ਦੇਸ਼ ਦਾ ਸਿਆਸੀ ਸੱਭਿਆਚਾਰ ਬਦਲ ਗਿਆ ਹੈ। ਮੋਦੀ ਸਰਕਾਰ ਦੇ 10 ਸਾਲਾਂ ਦੇ ਕੰਮ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ ਅਤੇ ਬਾਅਦ ਦੀ ਰਾਜਨੀਤੀ ਨੂੰ ਵੱਖਰੇ ਪੈਮਾਨੇ ‘ਤੇ ਦੇਖਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਭਾਜਪਾ ਦੇ ਸੀਨੀਅਰ ਨੇਤਾ ਆਰਐਸਐਸ ਦੇ ਸੁਸ਼ਾਸਨ ਮਹੋਤਸਵ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹਨ। ਵੀਡੀਓ ਦੇਖੋ
Published on: Feb 10, 2024 12:57 PM IST