ਫਿਲਮ “ਕਲੀ ਜੋਟਾ” ਦੇ ਸਟਾਰਕਾਸਟ ਨਾਲ TV9 ਨੇ ਕੀਤੀ ਖ਼ਾਸ ਗੱਲਬਾਤ
Updated On: 15 Mar 2023 16:36:PM
ਫਿਲਮ ਕਲੀ ਜੋਟਾ (Kali Jotta) ਦੇ ਸਟਾਰਕਾਸਟ ਨਾਲ TV9 ਨੇ ਖ਼ਾਸ ਗੱਲਬਾਤ ਕੀਤੀ. ਪਾਲੀਵੁੱਡ ਕੁਈਨ ਨੀਰੂ ਬਾਜਵਾ, ਅਦਾਕਾਰਾ ਵਾਮਿਕਾ ਗੱਬੀ ਅਤੇ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਆਉਣ ਵਾਲੀ ਨਵੀਂ ਪੰਜਾਬੀ ਫਿਲਮ ਕਲੀ ਜੋਟਾ ਨੂੰ ਲੈ ਕੇ TV9 ਦੇ ਮੰਚ ਤੇ ਖੂਬ ਰੋਣਕਾਂ ਲਾਈਆਂ। ਫਿਲਮ ਕਲੀ ਜੋਟਾ ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। TV9 ਨਾਲ ਗੱਲ ਕਰਦੇ ਨੀਰੂ ਬਾਜਵਾ ਨੇ ਦੱਸਿਆ ਕੀ ਫ਼ਿਲਮ ਸਮਾਜ ਦੇ ਰੂੜ੍ਹੀਵਾਦੀਆਂ ‘ਤੇ ਆਧਾਰਿਤ ਹੈ। ਉਨ੍ਹਾਂ ਦੱਸਿਆ ਕਿ “ਅਸੀਂ ਹੁਣ ਰਵਾਇਤੀ ਸੱਪੇਰਿਆਂ ਦਾ ਸਮਾਜ ਨਹੀਂ ਹਾਂ। ਇਸ ਫ਼ਿਲਮ ਨਾਲ ਰੂੜ੍ਹੀਵਾਦੀਆਂ ਨੂੰ ਚੁਣੌਤੀ ਦਿੱਤੀ ਹੈ। ਇਸਦੇ ਨਾਲ ਹੀ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਸੂਫੀ ਸੰਗੀਤ ਨਾਲ ਪੂਰੇ ਮਾਹੌਲ ਨੂੰ ਸੂਫਿਆਨਾ ਰੰਗ ਵਿੱਚ ਰੰਗ ਦਿੱਤਾ।