Tomato: ਟਮਾਟਰ ਨੇ ਤੋੜੇ ਰਿਕੋਰਡ, 80 ਤੋਂ 100 ਰੁਪਈਏ ਹੋਈ ਕੀਮਤ, ਰਿਪੋਰਟ ‘ਚ ਵੇਖੋ ਕਿਸ ਭਾਅ ਵਿਕ ਰਹੀਆਂ ਨੇ ਸਬਜ਼ੀਆਂ

| Edited By:

Jun 28, 2023 | 4:38 PM

ਲਗਾਤਾਰ ਮੀਂਹ ਕਾਰਨ ਦੇਸ਼ ਭਰ ਦੀਆਂ ਮੰਡੀਆਂ ਵਿੱਚ ਹਾਲ ਹੀ ਵਿੱਚ ਟਮਾਟਰ ਦੀਆਂ ਕੀਮਤਾਂ 10-20 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 80-100 ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ।

ਕਈ ਹੋਰ ਸੂਬਿਆਂ ਵਾਂਗੂ ਪੰਜਾਬ ‘ਚ ਵੀ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਾਰਿਸ਼ ਸ਼ੁਰੂ ਹੋ ਗਈ। ਦਿੱਲੀ, ਯੂਪੀ, ਹਿਮਾਚਲ, ਉਤਰਾਖੰਡ ਅਤੇ ਹੋਰ ਸੂਬਿਆਂ ਵਿੱਚ ਵੀ ਭਾਰੀ ਮੀਂਹ ਪੈ ਰਿਹਾ ਹੈ। ਲਗਾਤਾਰ ਮੀਂਹ ਕਾਰਨ ਦੇਸ਼ ਭਰ ਦੀਆਂ ਮੰਡੀਆਂ ਵਿੱਚ ਹਾਲ ਹੀ ਵਿੱਚ ਟਮਾਟਰ ਦੀਆਂ ਕੀਮਤਾਂ 10-20 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 80-100 ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ।

ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ ਸਬਜ਼ੀਆਂ ਦੀਆਂ ਕੀਮਤਾਂ ਦਾ ਵੇਰਵਾ ਤੁਹਾਨੂੰ ਦੱਸ ਦਿੰਦੇ ਹਾਂ। ਆਲੂ ਅਤੇ ਪਿਆਜ਼ ਦੀ ਕੀਮਤ 30 ਰੁਪਏ ਤੋਂ 35 ਰੁਪਏ ਹੋ ਗਈ ਹੈ। ਟਮਾਟਰ ਦੀ ਕੀਮਤ 30 ਰੁਪਏ ਤੋਂ ਵਧ ਕੇ 70 ਤੋਂ 80 ਰੁਪਏ ਹੋ ਗਈ ਹੈ। ਸੇਮ ਦੀ ਕੀਮਤ 40 ਤੋਂ 60 ਰੁਪਏ ਤੇ ਪਹੁੰਚ ਗਈ ਹੈ। ਬੈਂਗਨ ਦੀ ਕੀਮਤ 30 ਰੁਪਏ ਤੋਂ ਵਧ ਕੇ 40 ਤੋਂ 50 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਤੋਰੀ 60 ਰੁਪਏ ਤੱਕ ਫੀ ਕਿਲੋ ਪਹੁੰਚ ਗਈ ਹੈ। ਘੀਏ ਦੀ ਗੱਲ ਕਰੀਏ ਤਾਂ ਇਸਦੀ ਕੀਮਤ 30 ਰੁਪਏ ਤੋਂ ਵੱਧ ਕੇ 60 ਰੁਪਏ ਯਾਨੀ ਦੁੱਗਣੀ ਹੋ ਗਈ ਹੈ। ਕੱਦੂ ਦਾ ਭਾਅ 20 ਰੁਪਏ ਤੋਂ 40 ਰੁਪਏ ਤੱਕ ਪਹੁੰਚ ਗਿਆ ਹੈ। ਸ਼ਿਮਲਾ ਮਿਰਚ ਦੀ ਕੀਮਤ ਤਾਂ ਲਗਭਗ 3 ਗੁਣਾ ਵਧ ਗਈ ਹੈ ਯਾਨੀ 20 ਰੁਪਏ ਤੋਂ 60 ਰੁਪਏ ਤੱਕ। ਫੁੱਲ ਗੋਭੀ ਦੀ ਕੀਮਤ 40 ਰੁਪਏ ਤੋਂ ਵੱਧ ਕੇ 80 ਰੁਪਏ ਤੇ ਆ ਗਈ ਹੈ।