ਰਾਹੁਲ ਗਾਂਧੀ ਦੀ ਸੁਰੱਖਿਆ ‘ਚ ਹੋਈ ਕੁਤਾਹੀ !, ਰਾਜਾ ਵੜਿੰਗ ਨੇ ਦੱਸਿਆ ਸੱਚ
ਇਸ ਘਟਨਾ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਗਏ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇੰਨੀ ਸਖ਼ਤ ਸੁਰੱਖਿਆ ਤੋੜਨ ਦੇ ਬਾਵਜੂਦ ਉਹ ਵਿਅਕਤੀ ਰਾਹੁਲ ਗਾਂਧੀ ਦੇ ਐਨੇ ਕਰੀਬ ਕਿਵੇਂ ਪਹੁੰਚ ਗਿਆ।
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਇਸ ਸਮੇਂ ਪੰਜਾਬ ਵਿੱਚ ਚੱਲ ਰਹੀ ਹੈ। ਹੁਸ਼ਿਆਰਪੁਰ ਵਿੱਚ ਰਾਹੁਲ ਗਾਂਧੀ ਦੀ ਸੁਰੱਖਿਆ ਵਿੱਚ ਚੁੱਕ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਭੀੜ ਵਿੱਚੋਂ ਰਾਹੁਲ ਗਾਂਧੀ ਦੇ ਗੱਲ ਲੱਗਣ ਦੀ ਕੋਸ਼ਿਸ਼ ਕੀਤੀ। ਜਿਸ ਦਾ ਸਪਸ਼ਟੀਕਰਨ ਦਿੰਦਿਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਚੁੱਕ ਨਹੀਂ ਹੋਈ ਹੈ। ਉਹ ਨੌਜਵਾਨ ਰਾਹੁਲ ਗਾਂਧੀ ਨੂੰ ਮਿਲਣ ਦੀ ਕੋਸ਼ਿਸ਼ ਵਿੱਚ ਸੀ। ਰਾਹੁਲ ਗਾਂਧੀ ਨੂੰ ਮਿਲਕੇ ਉਹ ਭਾਵੁਕ ਹੋ ਗਿਆ ਜਿਸ ਦੇ ਚੱਲਦੇ ਉਸ ਨੇ ਰਾਹੁਲ ਗਾਂਧੀ ਨੂੰ ਜੱਫ਼ੀ ਪਾਉਂਣ ਦੀ ਕੋਸ਼ਿਸ਼ ਕੀਤੀ।
Published on: Jan 17, 2023 12:49 PM
Latest Videos