ਬੰਦੀ ਸਿੰਘਾਂ ਲਈ ਚਲਾਈ ਗਈ ਦਸਖਤੀ ਮੁਹਿੰਮ ਨੂੰ ਮਿਲਿਆ ਹੁੰਗਾਰਾ- ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
SGPC ਵੱਲੋਂ ਬੰਦੀ ਸਿੰਘਾਂ ਲਈ ਚਲਾਈ ਗਈ ਦਸਖਤੀ ਮੁਹਿੰਮ ਨੂੰ ਲੈ ਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ- ਹੁਣ ਤੱਕ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।"
ਬੰਦੀ ਸਿੰਘਾਂ ਦੀ ਰਿਹਾਈ ਲਈ SGPC ਵੱਲੋਂ ਚਲਾਈ ਜਾ ਰਹੀ ਦਸਖਤੀ ਮੁਹਿੰਮ ਨੂੰ ਲੈ ਕੇ ਸੀਨੀਅਰ ਅਕਾਲੀ ਦਲ ਦੇ ਲੀਡਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਬੰਦੀ ਸਿੰਘਾਂ ਲਈ ਚਲਾਈ ਗਈ ਦਸਖਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਹੁਣ ਤੱਕ 16 ਲੱਖ ਦਸਤਖਤ ਹੋ ਚੁੱਕੇ ਹਨ।30 ਲੱਖ ਤੋਂ ਉੱਪਰ ਦਸਤਖਤ ਹੋਣ ਤੋਂ ਬਾਅਦ ਅਸੀਂ ਦਿੱਲੀ ਵੱਲ ਕੂਚ ਕਰਾਂਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਂਸਦ ਮੈਂਬਰ ਰਵਨੀਤ ਬਿੱਟੂ ਦੇ ਬਿਆਨ ਦੀ ਨਿਖੇਧੀ ਕੀਤੀ ਕਿਹਾ- “ਇਸ ਗੱਲ ਦਾ ਅਫ਼ਸੋਸ ਹੈ ਕਿ ਸਾਂਸਦ ਮੈਂਬਰ ਰਵਨੀਤ ਬਿੱਟੂ ਦਾ ਬਿਆਨ ਬਹੁਤ ਮੰਦਭਾਗਾ ਹੈ. ਉਨ੍ਹਾਂ ਨੂੰ ਰਾਗ ਦਿਲੀ ਦਿਖਾਉਂਣੀ ਚਾਹੀਦੀ ਹੈ।” ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਵੀ ਘੇਰਿਆ ਕਿਹਾ- ਪੰਜਾਬ ਵਿੱਚ ਅੱਜੇ ਅਸ਼ਾਂਤੀ ਦਾ ਮਾਹੌਲ ਹੈ ਅਤੇ ਹਾਲਾਤ ਬਹੁਤ ਖਰਾਬ ਹਨ।”
Published on: Feb 20, 2023 04:37 PM