New Year 2025: ਲਾਹੌਲ ਅਤੇ ਸਪੀਤੀ ਵਿੱਚ ਬਰਫ਼ ਨਾਲ ਢੱਕੀਆਂ ਪਹਾੜੀਆਂ ਦੇ ਵਿਚਕਾਰ ਦੇਖਿਆ ਗਿਆ ਸਾਲ 2024 ਦਾ ਆਖਰੀ Sunset
ਸਾਲ 2024 ਖਤਮ ਹੋਣ 'ਚ ਹੁਣ ਕੁਝ ਹੀ ਘੰਟੇ ਬਾਕੀ ਹਨ। ਰਾਤ 12 ਵਜੇ ਪੂਰੇ ਦੇਸ਼ 'ਚ ਨਵੇਂ ਸਾਲ ਦੇ ਜਸ਼ਨਾਂ 'ਚ ਲੀਨ ਹੋ ਜਾਵੇਗਾ ਇਸ ਦੌਰਾਨ ਵੱਖ-ਵੱਖ ਸੂਬਿਆਂ ਤੋਂ ਸਾਲ ਦੇ ਆਖਰੀ ਦਿਨ ਸੂਰਜ ਡੁੱਬਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਇਸ ਦੀ ਖੂਬਸੂਰਤੀ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ।
ਸਾਲ 2024 ਨੂੰ ਵਿਦਾਇਗੀ ਦੇਣ ਅਤੇ ਅੰਗਰੇਜ਼ੀ ਨਵੇਂ ਸਾਲ 2025 ਦਾ ਸਵਾਗਤ ਕਰਨ ਦਾ ਜਸ਼ਨ ਸ਼ਾਮ ਨੂੰ ਸ਼ੁਰੂ ਹੋਵੇਗਾ। ਪੂਰੀ ਦੁਨੀਆ ‘ਚ ਨਵੇਂ ਸਾਲ ਦੇ ਜਸ਼ਨਾਂ ਦੀਆਂ ਪਾਰਟੀਆਂ ਹੋਣਗੀਆਂ। ਹਰ ਦੇਸ਼ ਵਿੱਚ ਨਵੇਂ ਸਾਲ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ । ਸਾਲ 2024 ਦੇ ਆਖਰੀ ਸੂਰਜ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਸੈਲਾਨੀ ਸਭ ਤੋਂ ਉੱਚੀ ਚੋਟੀਆਂ ‘ਤੇ ਪਹੁੰਚ ਚੁੱਕੇ ਹਨ। ਰਾਤ 12 ਵਜੇ ਤੱਕ ਜਸ਼ਨ ਜਾਰੀ ਰਹੇਗਾ ਅਤੇ ਨਵੇਂ ਸਾਲ ਦਾ ਸਵਾਗਤ ਕੀਤਾ ਜਾਵੇਗਾ।
Latest Videos