Air Force Convoy Attack: ਜੰਮੂ-ਕਸ਼ਮੀਰ ਦੇ ਪੁੰਛ ‘ਚ ਹੋਇਆ ਅੱਤਵਾਦੀ ਹਮਲਾ, ਦੇਖੋ ਹੁਣ ਕੀ ਹੈ ਹਾਲਾਤ?

| Edited By: Isha Sharma

May 05, 2024 | 3:05 PM

ਜੰਮੂ-ਕਸ਼ਮੀਰ ਦੇ ਪੁੰਛ 'ਚ ਅੱਤਵਾਦੀ ਹਮਲਿਆਂ ਤੋਂ ਬਾਅਦ ਸੁਰੰਕੋਟ ਅਤੇ ਮੇਂਢਰ ਦੇ 20 ਕਿਲੋਮੀਟਰ ਦੇ ਇਲਾਕੇ ਨੂੰ ਘੇਰਾ ਪਾ ਲਿਆ ਗਿਆ ਹੈ। ਅੱਤਵਾਦੀਆਂ ਦੀ ਭਾਲ ਲਈ ਫੌਜ ਦਾ ਸਰਚ ਆਪਰੇਸ਼ਨ ਦੂਜੇ ਦਿਨ ਵੀ ਜਾਰੀ ਹੈ।

Poonch Terrorist Attack Ground Report: ਜੰਮੂ-ਕਸ਼ਮੀਰ ਦੇ ਪੁੰਛ ‘ਚ ਸ਼ਨੀਵਾਰ ਸ਼ਾਮ ਨੂੰ ਹਵਾਈ ਫੌਜ ਦੇ ਵਾਹਨਾਂ ਦੇ ਕਾਫਲੇ ‘ਤੇ ਅੱਤਵਾਦੀ ਹਮਲਾ ਹੋਇਆ। ਇਸ ਹਮਲੇ ‘ਚ 5 ਜਵਾਨ ਜ਼ਖਮੀ ਹੋ ਗਏ। ਜ਼ਖਮੀ ਫੌਜੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਇਕ ਫੌਜੀ ਸ਼ਹੀਦ ਹੋ ਗਿਆ, ਜਦਕਿ ਦੂਜੇ ਫੌਜੀ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ, ਉਸ ਦਾ ਇਲਾਜ ਚੱਲ ਰਿਹਾ ਹੈ, ਜਦਕਿ ਤਿੰਨ ਫੌਜੀਆਂ ਦੀ ਹਾਲਤ ਸਥਿਰ ਹੈ। ਵੀਡੀਓ ਦੇਖੋ