Dubai Air Show: ਦੁਬਈ ਏਅਰ ਸ਼ੋਅ ‘ਚ ਭਾਰਤ ਦਾ Tejas Mk-1 ਕ੍ਰੈਸ਼, ਹਾਦਸੇ ਦਾ ਵੀਡੀਓ ਆਇਆ ਸਾਹਮਣੇ
ਹਾਦਸੇ ਤੋਂ ਤੁਰੰਤ ਬਾਅਦ ਐਮਰਜੈਂਸੀ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਭੀੜ ਨੂੰ ਹਟਾਇਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਪਿੱਛੇ ਹਟਾਇਆ ਗਿਆ। ਰੱਖਿਆ ਸੂਤਰਾਂ ਦਾ ਕਹਿਣਾ ਹੈ ਕਿ ਦੁਬਈ ਏਅਰ ਸ਼ੋਅ ਦੌਰਾਨ ਭਾਰਤੀ ਹਵਾਈ ਸੈਨਾ ਦਾ ਤੇਜਸ ਜਹਾਜ਼ ਕ੍ਰੈਸ਼ ਹੋ ਗਿਆ ਹੈ। ਹਾਦਸੇ ਵਿੱਚ ਪਾਇਲਟ ਦੀ ਜਾਨ ਚਲੀ ਗਈ ਹੈ।
ਦੁਬਈ ਏਅਰ ਸ਼ੋਅ ‘ਤੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਸ਼ੁੱਕਰਵਾਰ ਨੂੰ ਦੁਬਈ ਏਅਰ ਸ਼ੋਅ ‘ਤੇ ਇੱਕ ਡਮੋਂਸਟ੍ਰੇਸ਼ਨ ਦੌਰਾਨ ਇੱਕ ਤੇਜਸ ਜਹਾਜ਼ ਕ੍ਰੈਸ਼ ਹੋ ਗਿਆ ਹੈ। ਏਪੀ ਦੀ ਇੱਕ ਰਿਪੋਰਟ ਦੇ ਅਨੁਸਾਰ, ਇਹ ਹਾਦਸਾ ਉਸ ਵੇਲ੍ਹੇ ਹੋਇਆ ਜਦੋਂ ਪਾਇਲਟ ਭੀੜ ਲਈ ਡਮੋਂਸਟ੍ਰੇਸ਼ਨ ਫਲਾਈਟ ਉਡਾ ਰਿਹਾ ਸੀ। ਹਾਦਸੇ ਵਿੱਚ ਪਾਇਲਟ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਦੁਪਹਿਰ ਨੂੰ ਦੁਬਈ ਏਅਰ ਸ਼ੋਅ ਦੌਰਾਨ ਇੱਕ ਡਮੋਂਸਟ੍ਰੇਸ਼ਨ ਉਡਾਣ ਦੌਰਾਨ ਤੇਜਸ ਲੜਾਕੂ ਜਹਾਜ਼ ਕ੍ਰੈਸ਼ ਹੋ ਗਿਆ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਦੁਪਹਿਰ 2:10 ਵਜੇ ਦੇ ਕਰੀਬ ਵਾਪਰਿਆ, ਜਦੋਂ ਜਹਾਜ਼ ਦਰਸ਼ਕਾਂ ਲਈ ਪਰਫਾਰਮ ਕਰ ਰਿਹਾ ਸੀ। ਡਮੋਂਸਟ੍ਰੇਸ਼ਨ ਰੋਕੇ ਜਾਣ ਤੇ ਏਅਰਪੋਰਟ ਤੋਂ ਕਾਲੇ ਧੂੰਏਂ ਦਾ ਗੁਬਾਰ ਉੱਠਦਾ ਦੇਖਿਆ ਜਾ ਸਕਦਾ ਸੀ।