ਰਤਨ ਟਾਟਾ ਦੀ ਮੌਤ 'ਤੇ ਕੀ ਬੋਲੇ ਜਮਸ਼ੇਦਪੁਰ ਦੇ ਲੋਕ? ਝਾਰਖੰਡ ਚ ਇੱਕ ਦਿਨ ਦੇ ਰਾਜਕੀ ਸੋਗ ਦਾ ਐਲਾਨ Punjabi news - TV9 Punjabi

ਰਤਨ ਟਾਟਾ ਦੀ ਮੌਤ ‘ਤੇ ਕੀ ਬੋਲੇ ਜਮਸ਼ੇਦਪੁਰ ਦੇ ਲੋਕ? ਝਾਰਖੰਡ ‘ਚ ਇੱਕ ਦਿਨ ਦੇ ਰਾਜਕੀ ਸੋਗ ਦਾ ਐਲਾਨ

Updated On: 

10 Oct 2024 13:29 PM

Ratan Tata: ਉਦਯੋਗਪਤੀ ਰਤਨ ਟਾਟਾ ਦਾ ਬੁੱਧਵਾਰ ਦੇਰ ਰਾਤ ਦਿਹਾਂਤ ਹੋ ਗਿਆ। ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਆਖਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਨਾਲ ਦੇਸ਼ 'ਚ ਸੋਗ ਦੀ ਲਹਿਰ ਹੈ। ਝਾਰਖੰਡ ਸਰਕਾਰ ਨੇ ਪਦਮ ਵਿਭੂਸ਼ਣ ਰਤਨ ਟਾਟਾ ਦੇ ਦੇਹਾਂਤ 'ਤੇ ਇੱਕ ਦਿਨ ਦੇ ਰਾਜਕੀ ਸੋਗ ਦਾ ਐਲਾਨ ਕੀਤਾ ਹੈ।

Follow Us On

ਉਦਯੋਗਪਤੀ ਰਤਨ ਟਾਟਾ ਦੇ ਦੇਹਾਂਤ ਕਾਰਨ ਜਿੱਥੇ ਪੂਰੇ ਦੇਸ਼ ‘ਚ ਸੋਗ ਦੀ ਲਹਿਰ ਹੈ, ਉੱਥੇ ਹੀ ਝਾਰਖੰਡ ਸਰਕਾਰ ਨੇ ਉਨ੍ਹਾਂ ਦੇ ਦੇਹਾਂਤ ‘ਤੇ ਇਕ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਹੇਮੰਤ ਸੋਰੇਨ ਨੇ ਇਸ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਆਪਣੀ ਪੋਸਟ ‘ਤੇ ਲਿਖਿਆ ਹੈ ਕਿ ‘ਝਾਰਖੰਡ ਵਰਗ੍ਹੇ ਦੇਸ਼ ਦੇ ਪੱਛੜੇ ਸੂਬੇ ਨੂੰ ਦੁਨੀਆ ਚ ਪਛਾਣ ਦਿਵਾਉਣ ਵਾਲੇ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਅਤੇ ਪਦਮ ਵਿਭੂਸ਼ਣ ਸ਼੍ਰੀ ਰਤਨ ਟਾਟਾ ਦੇ ਦੇਹਾਂਤ ‘ਤੇ ਇਕ ਦਿਨ ਦੇ ਰਾਜਕੀ ਸੋਗ ਦਾ ਐਲਾਨ ਕੀਤਾ ਜਾਂਦਾ ਹੈ। ਦੇਖੋ ਵੀਡੀਓ

Tags :
Exit mobile version