Ayodhya: ਰਾਮਨੌਮੀ ਦੇ ਪਵਿੱਤਰ ਮੌਕੇ ਤੇ ਰਾਮਲਲਾ ਦੇ ਮੱਥੇ ‘ਤੇ ਸੂਰਿਆ ਤਿਲਕ ਦੀਆਂ LIVE ਤਸਵੀਰਾਂ
ਅਯੁੱਧਿਆ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਇਹ ਪਹਿਲੀ ਰਾਮ ਨੌਮੀ ਹੈ। ਇਸ ਦੇ ਲਈ ਇੱਕ ਵੱਡੇ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਰਾਮਲਲਾ ਦੇ ਦਰਸ਼ਨਾਂ ਲਈ ਅਯੁੱਧਿਆ ਚ ਸ਼ਰਧਾਲੂਆਂ ਦੀ ਭੀੜ ਜਮ੍ਹਾ ਹੈ। ਮੰਗਲਾ ਆਰਤੀ ਤੋਂ ਬਾਅਦ ਬ੍ਰਹਮਾ ਮੁਹੂਰਤ ਤੇ ਸਵੇਰੇ 3.30 ਵਜੇ ਰਾਮਲਲਾ ਦਾ ਅਭਿਸ਼ੇਕ ਅਤੇ ਸ਼ਿੰਗਾਰ ਕੀਤਾ ਗਿਆ |
ਅਯੁੱਧਿਆ ਚ ਰਾਮ ਨੌਮੀ ਦੇ ਮੌਕੇ ਤੇ ਸੂਰਜ ਦੀਆਂ ਕਿਰਨਾਂ ਨੇ ਰਾਮ ਲੱਲਾ ਦਾ ਤਿਲਕ ਕੀਤਾ। ਇਸ ਮੌਕੇ ਰਾਮਲਲਾ ਦਾ ਵਿਸ਼ੇਸ਼ ਸ਼੍ਰਿੰਗਾਰ ਵੀ ਕੀਤਾ ਗਿਆ। ਅੱਜ ਦਾ ਤਿਉਹਾਰ ਅਯੁੱਧਿਆ ਸਮੇਤ ਪੂਰੇ ਦੇਸ਼ ਲਈ ਬਹੁਤ ਖਾਸ ਹੈ ਕਿਉਂਕਿ ਰਾਮ ਮੰਦਰ ਦੀ ਸਥਾਪਨਾ ਤੋਂ ਬਾਅਦ ਇਹ ਪਹਿਲੀ ਰਾਮ ਨੌਮੀ ਹੈ। ਇਹ ਸ਼ਾਨਦਾਰ ਮੌਕਾ ਕਈ ਸਾਲਾਂ ਬਾਅਦ ਆਇਆ ਹੈ। ਇਸ ਦੌਰਾਨ ਰਾਮਲਲਾ ਦੀ ਵਿਸ਼ੇਸ਼ ਪੂਜਾ ਕੀਤੀ ਗਈ।ਅੱਜ 500 ਸਾਲ ਬਾਅਦ ਅਯੁੱਧਿਆ ਅਤੇ ਦੇਸ਼ ਵਾਸੀਆਂ ਲਈ ਇਹ ਖਾਸ ਮੌਕਾ ਆਇਆ ਹੈ। ਇਸ ਨੂੰ ਹੋਰ ਅਲੌਕਿਕ ਬਣਾਉਣ ਲਈ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਸ਼੍ਰੀ ਰਾਮ ਦੇ ਵਿਸ਼ੇਸ਼ ਸੂਰਿਆਭਿਸ਼ੇਕ ਦਾ ਆਯੋਜਨ ਕੀਤਾ। ਇਸ ਸੂਰਜ ਅਭਿਸ਼ੇਕ ਵਿਚ ਭਗਵਾਨ ਦੇ ਮੱਥੇ ਤੇ ਸੂਰਜ ਦੀ ਕਿਰਨ ਨਾਲ ਤਿਲਕ ਲਗਾਇਆ ਗਿਆ। ਰਾਮ ਨੌਮੀ ਦੇ ਮੌਕੇ ਤੇ ਅੱਜ ਦੁਪਹਿਰ 12 ਵਜੇ ਅਯੁੱਧਿਆ ਚ ਭਗਵਾਨ ਰਾਮ ਦਾ ਸੁਰਿਆਭਿਸ਼ੇਕ ਕੀਤਾ ਗਿਆ।ਸਵੇਰੇ 3:30 ਵਜੇ ਤੋਂ ਹੀ ਰਾਮ ਭਗਤ ਆਪਣੇ ਇਸ਼ਟ ਦੇ ਦਰਸ਼ਨ ਕਰ ਰਹੇ ਹਨ। ਰਾਮਲਲਾ ਨੂੰ 56 ਪ੍ਰਕਾਰ ਦਾ ਭੋਗ ਵੀ ਚੜ੍ਹਾਇਆ ਜਾ ਰਿਹਾ ਹੈ।
Published on: Apr 17, 2024 12:37 PM