ਗਦਰ 2 ਨਾਲ ਜ਼ਬਰਦਸਤ ਵਾਪਸੀ ਕਰਨ ਤੋਂ ਬਾਅਦ ਸੰਨੀ ਦਿਓਲ ਹੁਣ ਬਾਰਡਰ 2 ਨਾਲ ਕਰਣਗੇ ਬਵਾਲ
ਫਿਲਮ ਬਾਰਡਰ 2 ਦਾ War Sequence ਹਾਲੀਵੁੱਡ ਦੇ ਦਿੱਗਜ ਐਕਸ਼ਨ ਨਿਰਦੇਸ਼ਕ ਦੁਆਰਾ ਕੋਰੀਓਗ੍ਰਾਫ ਕੀਤਾ ਜਾਵੇਗਾ। ਬਾਰਡਰ ਦਾ ਨਿਰਦੇਸ਼ਨ ਜੇਪੀ ਦੱਤਾ ਨੇ ਕੀਤਾ ਸੀ ਪਰ ਇਸ ਦੇ ਦੂਜੇ ਭਾਗ ਨੂੰ ਨਿਰਦੇਸ਼ਤ ਕਰਨ ਦੀ ਜ਼ਿੰਮੇਵਾਰੀ ਅਨੁਰਾਗ ਸਿੰਘ ਨੂੰ ਸੌਂਪੀ ਗਈ ਹੈ। ਫਿਲਮ ਦੀ ਸ਼ੂਟਿੰਗ ਇਸ ਸਾਲ 25 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਹੈ। ਮਿਡ ਡੇ ਨੇ ਆਪਣੀ ਰਿਪੋਰਟ 'ਚ ਦੱਸਿਆ ਹੈ ਕਿ ਨਿਰਮਾਤਾ ਲਗਾਤਾਰ ਪੰਜ ਮਹੀਨੇ ਯਾਨੀ ਨਵੰਬਰ 2024 ਤੋਂ ਮਾਰਚ 2025 ਤੱਕ ਸ਼ੂਟਿੰਗ ਕਰਨਗੇ। ਵੀਡੀਓ ਦੇਖੋ
ਗਦਰ 2 ਨਾਲ ਜ਼ਬਰਦਸਤ ਵਾਪਸੀ ਕਰਨ ਤੋਂ ਬਾਅਦ ਸੰਨੀ ਦਿਓਲ ਹੁਣ ਬਾਰਡਰ 2 ਨਾਲ ਸਿਨੇਮਾਘਰਾਂ ‘ਚ ਹਲਚਲ ਮਚਾਉਣ ਜਾ ਰਹੇ ਹਨ। 1997 ਦੀ ਮਲਟੀ-ਸਟਾਰਰ ਫਿਲਮ ਬਾਰਡਰ ਸੰਨੀ ਦਿਓਲ ਦੇ ਕਰੀਅਰ ਦੀ ਸਭ ਤੋਂ ਸਫਲ ਫਿਲਮਾਂ ਵਿੱਚੋਂ ਇੱਕ ਹੈ। ਜੇਪੀ ਦੱਤਾ ਹੁਣ ਇਸ ਫਿਲਮ ਦਾ ਸੀਕਵਲ ਬਣਾ ਰਹੇ ਹਨ। ਫਿਲਮ ‘ਚ ਸੰਨੀ ਦਿਓਲ ਤੋਂ ਇਲਾਵਾ ਵਰੁਣ ਧਵਨ ਅਤੇ ਦਿਲਜੀਤ ਦੋਸਾਂਝ ਦੀ ਵੀ ਐਂਟਰੀ ਹੋਈ ਹੈ। ਆਉਣ ਵਾਲੇ ਦਿਨਾਂ ‘ਚ ਇਸ ਫਿਲਮ ਦੇ ਲਾਂਚ ਈਵੈਂਟ ‘ਚ ਪੂਰੀ ਕਾਸਟ ਅਤੇ ਕਿਸ ਨੂੰ ਕਿਸ ਰੋਲ ‘ਚ ਦੇਖਿਆ ਜਾਵੇਗਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ।