ਚੰਡੀਗੜ੍ਹ ‘ਚ NDA ਦੀ ਮੀਟਿੰਗ ‘ਚ ਨਜ਼ਰ ਆਏ ਸੁਨੀਲ ਜਾਖੜ, ਕੁਝ ਦਿਨ ਪਹਿਲਾਂ ਫੈਲੀ ਸੀ ਅਸਤੀਫੇ ਦੀ ਅਫਵਾਹ!

| Edited By: Isha Sharma

| Oct 18, 2024 | 5:01 PM IST

ਚੰਡੀਗੜ੍ਹ ਵਿੱਚ ਐਨਡੀਏ ਦੀ ਬੈਠਕ ਹੋਈ ਜਿਸ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਬੜੀ ਹੀ ਗਰਮਜੋਸ਼ੀ ਨਾਲ ਸਾਰੇ ਪਾਰਟੀ ਆਗੂਆਂ ਦਾ ਸਵਾਗਤ ਕਰਦੇ ਨਜ਼ਰ ਆਏ। ਕੁਝ ਦਿਨ ਪਹਿਲਾਂ ਉਨ੍ਹਾਂ ਦੇ ਅਸਤੀਫੇ ਦੀਆਂ ਖ਼ਬਰਾਂ ਮੀਡੀਆ ਵਿੱਚ ਸੁਰਖੀਆਂ ਬਣੀਆਂ ਹੋਈਆਂ ਸਨ। ਖ਼ਬਰ ਇਹ ਵੀ ਆਈ ਸੀ ਕਿ ਉਹ ਨਰਾਜ਼ ਹੋ ਕੇ ਦਿੱਲੀ ਵਿੱਚ ਜਾ ਬੈਠੇ ਹਨ।

ਚੰਡੀਗੜ੍ਹ ਵਿੱਚ ਵੀਰਵਾਰ ਨੂੰ ਐਨਡੀਏ ਦੀ ਬੈਠਕ ਹੋਈ, ਜਿਸਦੀ ਅਗੁਵਾਈ ਖੁਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤੀ। ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਬੜੀ ਹੀ ਗਰਮਜੋਸ਼ੀ ਨਾਲ ਸਾਰੇ ਪਾਰਟੀ ਆਗੂਆਂ ਦਾ ਸਵਾਗਤ ਕਰਦੇ ਨਜ਼ਰ ਆਏ। ਇਸ ਤਰ੍ਹਾਂ ਨਾਲ ਪਾਰਟੀ ਮੀਟਿੰਗ ਵਿੱਚ ਸ਼ਾਮਲ ਹੋਣ ਤੇ ਉਨ੍ਹਾਂ ਦੇ ਅਸਤੀਫੇ ਨੂੰ ਲੈ ਕੇ ਉੱਡ ਰਹੀਆਂ ਅਫਵਾਹਾਂ ਤੇ ਠੱਲ ਪੈ ਗਈ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਦੇ ਅਸਤੀਫੇ ਦੀਆਂ ਖ਼ਬਰਾਂ ਮੀਡੀਆ ਵਿੱਚ ਸੁਰਖੀਆਂ ਬਣੀਆਂ ਹੋਈਆਂ ਸਨ। ਖ਼ਬਰ ਇਹ ਵੀ ਆਈ ਸੀ ਕਿ ਉਹ ਨਰਾਜ਼ ਹੋ ਕੇ ਦਿੱਲੀ ਵਿੱਚ ਜਾ ਬੈਠੇ ਹਨ। ਬਹਿਰਹਾਲ, ਪਾਰਟੀ ਮੀਟਿੰਗ ਵਿੱਚ ਜਿਸ ਤਰ੍ਹਾਂ ਨਾਲ ਉਹ ਸ਼ਾਮਲ ਹੋਏ ਹਨ, ਉਸ ਨੇ ਮੀਡੀਆ ਵਿੱਚ ਉੱਡ ਰਹੀਆਂ ਸਾਰੀਆਂ ਖ਼ਬਰਾਂ ਨੂੰ ਝੂਠਾ ਠਹਿਰਾ ਦਿੱਤਾ ਹੈ। ਵੇਖੋ ਸਾਡੀ ਇਹ ਐਕਸਕਲੂਸਿਵ ਰਿਪੋਰਟ…
Published on: Oct 17, 2024 06:09 PM IST