ਹੁਣ ਪਰਾਲੀ ਸਾੜਣ ਦੀ ਨਹੀਂ ਆਵੇਗੀ ਨੌਬਤ, ਨਿਕਲਿਆ ਹੱਲ, ਵੇਖੋ VIDEO

| Edited By: Kusum Chopra

| Oct 25, 2024 | 1:44 PM

Stubble Burning: ਸੁਪਰੀਮ ਕੋਰਟ ਨੇ ਵਾਤਾਵਰਨ ਕਾਨੂੰਨਾਂ ਨੂੰ ਕਮਜ਼ੋਰ ਬਣਾਉਣ ਲਈ ਕੇਂਦਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਸਰਕਾਰ ਤੋਂ ਪੁੱਛਿਆ ਹੈ ਕਿ ਪਰਾਲੀ ਸਾੜਨ 'ਤੇ ਜੁਰਮਾਨੇ ਸਬੰਧੀ CAQM ਐਕਟ ਦੀ ਵਿਵਸਥਾ ਨੂੰ ਲਾਗੂ ਨਹੀਂ ਕੀਤਾ ਗਿਆ। ਅਦਾਲਤ ਨੇ ਕਿਹਾ ਕਿ ਪਰਾਲੀ ਸਾੜਨ ਦੇ ਅੰਕੜਿਆਂ ਨੂੰ ਝੂਠ ਦੱਸਿਆ ਜਾ ਰਿਹਾ ਹੈ। ਰਾਜ ਸਰਕਾਰਾਂ ਨੂੰ ਝਾੜ ਪਾਉਂਦਿਆ ਕਿਹਾ ਹੈ ਕਿ ਵੀ ਸੂਬੇ ਇਸ ਮਾਮਲੇ 'ਚ ਗੰਭੀਰ ਨਹੀਂ ਹਨ।

Stubble Burning: ਦਿੱਲੀ ‘ਚ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ ਅਤੇ ਹਵਾ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਇੱਥੋਂ ਤੱਕ ਕਿ ਦਿੱਲੀ ਦੇ 16 ਇਲਾਕਿਆਂ ਨੂੰ ਰੈੱਡ ਜ਼ੋਨ ਵਿੱਚ ਸ਼ਾਮਲ ਕੀਤਾ ਗਿਆ ਹੈ। ਦਿੱਲੀ ਵਿੱਚ ਵਧ ਰਹੇ ਪ੍ਰਦੂਸ਼ਣ ਦਾ ਕਾਰਨ ਅਕਸਰ ਹਰਿਆਣਾ ਅਤੇ ਪੰਜਾਬ ਵਿੱਚ ਪਰਾਲੀ ਸਾੜਨਾ ਦੱਸਿਆ ਜਾਂਦਾ ਹੈ। ਪਰ ਹੁਣ ਇੱਕ ਅਜਿਹੀ ਤਕਨੀਕ ਇਜ਼ਾਦ ਕੀਤੀ ਗਈ ਹੈ…ਜਿਸ ਨਾਲ ਪਰਾਲੀ ਸਾੜਣ ਦੀ ਲੋੜ ਹੀ ਨਹੀਂ ਪਵੇਗੀ। ਕਿਸਾਨ ਬਗੈਰ ਪਰਾਲੀ ਸਾੜੇ ਇਸਨੂੰ ਨਿਪਟਾ ਕੇ ਅਗਲੀ ਫਸਲ ਦੀ ਤਿਆਰੀ ਕਰ ਸਕਣਗੇ। ਕੀ ਇਹ ਤਕਨੀਕ…ਵੇਖਦੇ ਹਾਂ ਇਸ ਵੀਡੀਓ ਚ

Published on: Oct 25, 2024 01:29 PM