ਪੁਲ ਤੋਂ ਹੇਠਾਂ ਡਿੱਗੀ ਵੈਸ਼ਨੋ ਦੇਵੀ ਜਾ ਰਹੀ ਬੱਸ, 1 ਸ਼ਰਧਾਲੂ ਦੀ ਮੌਤ, 40 ਜ਼ਖ਼ਮੀ, ਜਾਣੋਂ ਕਿਵੇਂ ਹੋਇਆ ਹਾਦਸਾ

| Edited By: Kusum Chopra

Aug 21, 2025 | 6:47 PM IST

ਇਹ ਬੱਸ ਉੱਤਰ ਪ੍ਰਦੇਸ਼ ਤੋਂ ਕਰੀਬ 70 ਸ਼ਰਧਾਲੂਆਂ ਨੂੰ ਲੈ ਕੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਲਿਜਾ ਰਹੀ ਸੀ। ਅਜੇ ਤੱਕ ਹਾਦਸੇ ਦਾ ਕਾਰਨ ਸਪੱਸ਼ਟ ਨਹੀਂ ਹੋ ਪਾਇਆ ਹੈ। ਪੁਲਿਸ ਟੀਮ ਜਾਂਚ 'ਚ ਜੁਟ ਗਈ ਹੈ। ਪ੍ਰਸ਼ਾਸਨ ਜ਼ਖ਼ਮੀਆਂ ਸ਼ਰਧਾਲੂਆਂ ਨੂੰ ਮਦਦ ਪਹੁੰਚਾ ਰਿਹਾ ਹੈ।

Vaishno Devi Bus Accident: ਜੰਮੂ-ਕਸ਼ਮੀਰ ਦੇ ਸਾਂਬਾ ਤੋਂ ਇੱਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸ਼ਰਧਾਲੂਆਂ ਨਾਲ ਭਰੀ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਬੱਸ ਸ਼ਰਧਾਲੂਆਂ ਨੂੰ ਸ਼੍ਰੀ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਦੇ ਲਈ ਲਈ ਕਟੜਾ ਲੈ ਕੇ ਜਾ ਰਹੀ ਸੀ। ਇਸ ਦੌਰਾਨ ਬੱਸ ਅਚਾਨਕ ਹਾਦਸੇ ਦੇ ਸ਼ਿਕਾਰ ਹੋ ਗਈ। ਹਾਦਸੇ ਦੌਰਾਨ ਡਰਾਈਵਰ ਸੰਤੁਲਨ ਗਵਾ ਬੈਠਾ ਦੇ ਬੱਸ ਬੇਕਾਬੂ ਹੋ ਕੇ ਲਗਭਗ 30 ਫੁੱਟ ਉੱਚੇ ਪੁਲ ਤੋਂ ਥੱਲੇ ਜਾ ਡਿੱਗੀ। ਇਸ ਹਾਦਸੇ ‘ਚ ਕਰੀਬ 40 ਲੋਕ ਜ਼ਖ਼ਮੀ ਹੋ ਗਏ। ਇਹ ਹਾਦਸਾ ਸਾਂਬਾ ਜ਼ਿਲ੍ਹੇ ਦੇ ਪਿੰਡ ਜਟਵਾਲ ਨੇੜੇ ਵਾਪਰਿਆ। ਜ਼ਖ਼ਮੀ ਸ਼ਰਧਾਲੂਆਂ ‘ਚ ਕੁੱਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਤੁਰੰਤ ਰਾਹਗੀਰ ਤੇ ਪ੍ਰਸ਼ਾਸਨ ਮਦਦ ਲਈ ਪਹੁੰਚੇ ‘ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਜ਼ਖ਼ਮੀ ਸ਼ਰਧਾਲੂਆਂ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ। ਉੱਥੇ ਹੀ ਗੰਭੀਰ ਜ਼ਖ਼ਮੀ ਸ਼ਰਧਾਲੂਆਂ ਨੂੰ ਏਮਸ ਵਿਜੇਪੁਰ ਰੈਫਰ ਕਰ ਦਿੱਤਾ ਗਿਆ ਹੈ।