ਅਕਾਲੀ ਦਲ ਖੋਖਲਾ ਦਲ… ਬੇਬੁਨਿਆਦ ਆਰੋਪ… ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ

| Edited By: Kusum Chopra

Nov 10, 2026 | 2:54 PM IST

ਇੰਡੀਅਨ ਐਕਸਪ੍ਰੈਸ ਵਿੱਚ ਪ੍ਰਕਾਸ਼ਿਤ ਕਿਤਾਬ ਦੇ ਇੱਕ ਵਿਸ਼ੇਸ਼ ਅੰਸ਼ ਵਿੱਚ, ਸੋਨੀਆ ਗਾਂਧੀ ਨੇ ਉਸ ਰਾਤ ਦਾ ਜ਼ਿਕਰ ਕੀਤਾ ਹੈ ਜਦੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਅਹੁਦੇ ਨੂੰ ਸਵੀਕਾਰ ਨਾ ਕਰਨ ਦਾ ਆਖਰੀ ਫੈਸਲਾ ਲਿਆ ਸੀ। ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂਦੇ ਮਨ ਵਿੱਚ ਮੌਜੂਦ ਸ਼ੰਕੇ ਅਚਾਨਕ ਦੂਰ ਹੋ ਗਏ, ਅਤੇ ਉਨ੍ਹਾਂ ਨੂੰ ਅੰਦਰੋਂ ਇੱਕ ਆਵਾਜ਼ ਸੁਣਾਈ ਦਿੱਤੀ: "ਸੋਨੀਆ, ਆਪਣੇ ਆਪ ਨਾਲ ਸੱਚਾ ਬਣੋ। ਤੁਸੀਂ ਹਮੇਸ਼ਾ ਇਸਨੂੰ ਜਾਣਦੇ ਸੀ। ਬੱਸ ਇਸਨੂੰ ਛੱਡ ਦਿਓ!"

Sonia Gandhi Book: ਕਾਂਗਰਸ ਆਗੂ ਸੋਨੀਆ ਗਾਂਧੀ ਦੀ ਕਿਤਾਬ, “Belonging: A Journey of Love”, ਅੱਜ, 10 ਨਵੰਬਰ ਨੂੰ ਬਾਜ਼ਾਰ ਵਿੱਚ ਮਿਲਣੀ ਸ਼ੂਰੂ ਹੋ ਜਾਵੇਗੀ। ਕਿਤਾਬ ਦੇ ਰਿਲੀਜ਼ ਹੋਣ ਤੋਂ ਬਾਅਦ ਕਈ ਮੁੱਦਿਆ ਨੂੰ ਲੈ ਸਿਆਸੀ ਹਲਕਿਆਂ ਵਿੱਚ ਗਰਮਾ-ਗਰਮ ਚਰਚਾ ਛਿੜ ਗਈ ਹੈ। ਕਿਤਾਬ ਵਿੱਚ ਆਪਰੇਸ਼ਨ ਬਲੂ ਸਟਾਰ ਦੇ ਜਿਕਰ ਤੇ ਅਕਾਲੀ ਦਲ ਨੇ ਜਿੱਥੇ ਇਸਨੂੰ ਸਿੱਖਾਂ ਦੇ ਜਖ਼ਮਾਂ ਤੇ ਲੂਣ ਛਿੜਕਣ ਦੀ ਗੱਲ ਕਹੀ ਹੈ ਤਾਂ ਕਾਂਗਰਸ ਨੇ ਵੀ ਅਕਾਲੀ ਦਲ ਤੇ ਵੱਡਾ ਹਮਲਾ ਬੋਲਿਆ ਹੈ। ਵੇਖੋ ਵੀਡੀਓ…

Loading...
Unable to load recommendations.
Follow Us