ਪੁੱਤ ਦੇ ਕਤਲ ਨੂੰ ਡੇਢ ਸਾਲ ਹੋ ਗਿਆ ਪਰ ਹਾਲੇ ਤੱਕ ਨਹੀਂ ਮਿਲਿਆ ਇਨਸਾਫ, ਫੈਂਸ ਨਾਲ ਮਿਲਣ ‘ਤੇ ਭਾਵੁਕ ਹੋਏ ਬਲਕੌਰ ਸਿੰਘ

Nov 26, 2023 | 2:51 PM

ਸਿੱਧੂ ਮੂਸੇਵਾਲਾ ਦੇ ਪਿਤਾ ਹਰ ਐਤਵਾਰ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦੇ ਹਨ। ਅੱਜ ਫਿਰ ਉਨ੍ਹਾਂ ਨੇ ਪ੍ਰਸ਼ੰਸਕਾਂ ਨਾਲ ਕੇਸ ਬਾਰੇ ਗੱਲ ਕੀਤੀ ਅਤੇ ਭਾਵੁਕ ਹੋ ਗਏ। ਉਨ੍ਹਾਂ ਨੇ ਫੈਨਸ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੇਰੇ ਪੁੱਤਰ ਦੇ ਕਤਲ ਨੂੰ ਢੇਡ ਸਾਲ ਤੋਂ ਵੱਧ ਹੋ ਗਿਆ ਹੈ ਪਰ ਅਜੇ ਤੱਕ ਸਰਕਾਰ ਵੱਲੋਂ ਇਨਸਾਫ਼ ਨਹੀਂ ਮਿਲਿਆ ਹੈ।

ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲਗਭਗ 1.5 ਸਾਲ ਤੋਂ ਵੱਧ ਹੋ ਚੁੱਕਿਆ ਹੈ ਪਰ ਪਰਿਵਾਰ ਅਜੇ ਵੀ ਸਿੱਧੂ ਦੇ ਕਤਲ ਦੇ ਇਨਸਾਫ਼ ਦੀ ਮੰਗ ਲਗਾਤਾਰ ਸਰਕਾਰ ਤੋਂ ਕਰ ਰਿਹਾ ਹੈ। ਕੇਸ ਵਿੱਚ ਹਾਲੇ ਤੱਕ ਸ਼ੂਟਰਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕੋਈ ਵੱਡਾ ਡਿਵੈਲਪਮੈਂਟ ਨਹੀਂ ਹੋਇਆ ਹੈ। ਆਪਣੇ ਪੁੱਤਰ ਦੇ ਕਤਲ ਦੇ ਇਨਸਾਫ਼ ਲਈ ਬਜ਼ਰੁਗ ਮਾਂ-ਪਿਓ ਦਿਨ ਰਾਤ ਲੜ ਰਹੇ ਹਨ। ਸਿਰਫ਼ ਕੇਸ ਹੀ ਨਹੀਂ ਸਗੋਂ ਆਪਣੇ ਪੁੱਤਰ ਦੇ ਫੈਨਸ ਨੂੰ ਉਨ੍ਹਾਂ ਨਾਲ ਜੋੜੀ ਰੱਖਣ ਲਈ ਸਿੱਧੂ ਦੇ ਗੀਤ ਵੀ ਰੀਲੀਜ ਕਰ ਰਹੇ ਹਨ। ਅਜਿਹੇ ਵਿੱਚ ਸਿੱਧੂ ਦੇ ਮਾਂ-ਪਿਓ ਦਾ ਹਾਲ ਜਾਨਣ ਅਤੇ ਪਰਿਵਾਰ ਨੂੰ ਮਿਲਣ ਹਰ ਐਤਵਾਰ ਸਿੱਧੂ ਦੀ ਹਵੇਲੀ ਵਿੱਚ ਉਨ੍ਹਾਂ ਦੇ ਫੈਨਸ ਇੱਕਠੇ ਹੁੰਦੇ ਹਨ। ਐਤਵਾਰ ਵੀ ਪ੍ਰਸ਼ੰਸਕ ਉਨ੍ਹਾਂ ਦੇ ਘਰ ਇਕੱਠੇ ਹੋਏ ਜਿੱਥੇ ਮੁੜ ਸਿੱਧੂ ਦੇ ਪਿਤਾ ਬਲਕੌਰ ਸਿੰਘ ਆਪਣੇ ਪੁੱਤ ਨੂੰ ਲੈ ਕੇ ਭਾਵੁਕ ਹੁੰਦੇ ਨਜ਼ਰ ਆਏ ਅਤੇ ਇਨਸਾਫ਼ ਨਾ ਮਿਲਣ ਤੇ ਸਰਕਾਰ ਤੇ ਰੋਸ ਜਾਹਿਰ ਕਰਦੇ ਨਜ਼ਰ ਆਏ।