ਉੱਤਰਾਖੰਡ 'ਚ ਪਹਾੜ 'ਚੋਂ ਨਿਕਲਣ ਲੱਗਾ ਧੂੰਆਂ, ਕੀ ਨੇਪਾਲ ਦੇ ਭੂਚਾਲ ਨਾਲ ਹੈ ਕੋਈ ਸਬੰਧ ? ਦੇਖੋ VIDEO Punjabi news - TV9 Punjabi

ਉੱਤਰਾਖੰਡ ‘ਚ ਪਹਾੜ ‘ਚੋਂ ਨਿਕਲਣ ਲੱਗਾ ਧੂੰਆਂ, ਕੀ ਨੇਪਾਲ ਦੇ ਭੂਚਾਲ ਨਾਲ ਹੈ ਕੋਈ ਸਬੰਧ ? ਦੇਖੋ VIDEO

Updated On: 

06 Nov 2023 14:09 PM

Fire in Uttrakhand Hill: ਪਹਾੜੀ ਰਾਜ ਉੱਤਰਾਖੰਡ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਗੰਗੋਤਰੀ ਧਾਮ ਦਾ ਹੈ, ਜਿੱਥੇ ਪਹਾੜ ਤੋਂ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਨੇਪਾਲ 'ਚ ਆਏ ਭੂਚਾਲ ਤੋਂ ਬਾਅਦ ਪਹਾੜੀ ਤੋਂ ਇਹ ਧੂੰਆਂ ਨਿਕਲ ਰਿਹਾ ਹੈ, ਜਦਕਿ ਪਹਾੜੀ 'ਤੇ ਸਿਰਫ ਪੱਥਰ ਹੀ ਹਨ। ਵੀਡੀਓ ਦੇਖੋ।

Follow Us On

ਉੱਤਰਾਖੰਡ ਦੇ ਗੰਗੋਤਰੀ ਧਾਮ ਦੇ ਨਾਲ ਲੱਗਦੇ ਗੰਗੋਤਰੀ ਨੈਸ਼ਨਲ ਪਾਰਕ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਪਹਾੜ ਤੋਂ ਭਾਰੀ ਧੂੰਆਂ ਨਿਕਲ ਰਿਹਾ ਹੈ। ਇਸ ਘਟਨਾ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਇਲਾਕੇ ਦੇ ਲੋਕਾਂ ਦਾ ਦਾਅਵਾ ਹੈ ਕਿ 3 ਨਵੰਬਰ ਨੂੰ ਦੇਰ ਰਾਤ ਆਏ ਭੂਚਾਲ ਤੋਂ ਬਾਅਦ ਇਸ ਤਰ੍ਹਾਂ ਧੂੰਆਂ ਨਿਕਲ ਰਿਹਾ ਹੈ। ਜਿਸ ਤੋਂ ਬਾਅਦ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਫਿਰ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ। ਵੀਡੀਓ ਦੇਖੋ।

Exit mobile version