ਐੱਸਜੀਪੀਸੀ ਨੇ ਸਿੱਖ ਫੌਜੀਆਂ ਲਈ ਮੁੜ ਤੋਂ ਲੋਹਟੋਪ ਯੋਜਨਾ ਵਾਪਸ ਲਿਆਉਂਣ ਦੀ ਕੀਤੀ ਮੰਗ
Updated On: 15 Mar 2023 16:33:PM
ਸਿੱਖ ਫ਼ੌਜੀਆਂ ਲਈ ਬਣਾਏ ਜਾ ਰਹੇ ਲੋਹੇ ਵਾਲੇ ਹੈਲਮੈਟ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਫੌਜੀਆਂ ਲਈ ਲੋਹੇ ਵਾਲੇ ਹੈਲਮੈਟ ਲਿਆਉਂਣ ਦਾ ਵਿਰੋਧ ਕੀਤਾ। ਉਹਨ੍ਹਾਂ ਕਿਹਾ ਕੀ ਸਿੱਖ ਫੌਜੀਆਂ ਲਈ ਮੁੜ ਤੋਂ ਲੋਹਟੋਪ ਯੋਜਨਾ ਵਾਪਸ ਲਿਆਈ ਜਾਵੇ। ਇਸ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਪੱਤਰ ਲਿਖਿਆ ਹੈ। ਜਿਸ ਵਿੱਚ ਉਨ੍ਹਾਂ ਲਿਖਿਆ ਕੀ ਸਿੱਖ ਫੌਜੀਆਂ ਲਈ ਲੋਹਟੋਪ ਯੋਜਨਾ ਵਾਪਸ ਲਿਆਈ ਜਾਵੇ।