ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਬਜਟ 2025
'ਹੁਸ਼ਿਆਰ ਸਿੰਘ' ਕਿਉਂ ਹੈ ਖਾਸ? ਸਤਿੰਦਰ ਸਰਤਾਜ ਅਤੇ ਸਿਮੀ ਸੀ ਨੇ ਦੱਸੀ ਵਜ੍ਹਾ...ਵੋਖੋ Exclusive ਇੰਟਰਵਿਊ

‘ਹੁਸ਼ਿਆਰ ਸਿੰਘ’ ਕਿਉਂ ਹੈ ਖਾਸ? ਸਤਿੰਦਰ ਸਰਤਾਜ ਅਤੇ ਸਿਮੀ ਸੀ ਨੇ ਦੱਸੀ ਵਜ੍ਹਾ…ਵੋਖੋ Exclusive ਇੰਟਰਵਿਊ

tv9-punjabi
TV9 Punjabi | Published: 03 Feb 2025 18:46 PM

Satinder Sartaj Upcoming Film: ਇੰਟਰਵਿਊ ਦੌਰਾਨ ਫਿਲਮ ਦੇ ਕਲਾਕਾਰਾਂ ਨੇ ਕਿਹਾ ਕਿ ਇਸਵਿੱਚ ਤਕਰੀਬਨ 87 ਤੋਂ ਵੱਧ ਕਲਾਕਾਰਾਂ ਨੇ ਕੰਮ ਕੀਤਾ ਹੈ। ਫਿਲਮ ਬੱਚਿਆਂ ਲਈ ਇਕ ਚੰਗੀ ਸਿੱਖ ਹੋ ਸਕਦੀ ਹੈ। ਗੱਲਬਾਤ ਵਿੱਚ ਅਦਾਕਾਰਾ ਸਿੰਮੀ ਚਾਹਲ ਨੇ ਕਿਹਾ ਕਿ ਉਹ ਸਤਿੰਦਰ ਸਰਤਾਜ ਦੇ ਬਹੁਤ ਵੱਡੇ ਫੈਨ ਹਨ। ਫਿਲਮ ਦੀ ਸਟੋਰੀ ਦੇ ਨਾਲ-ਨਾਲ ਉਨ੍ਹਾਂ ਨਾਲ ਕੰਮ ਕਰਨਾ ਹੀ ਉਨ੍ਹਾਂ ਲਈ ਸਭ ਤੋਂ ਵੱਡੀ ਗੱਲ ਹੈ।

ਪੰਜਾਬੀ ਕਲਾਕਾਰ ਸਤਿੰਦਰ ਸਰਤਾਜ ਅਤੇ ਅਦਾਕਾਰਾ ਸਿੰਮੀ ਚਾਹਲ ਬਹੁਤ ਜਲਦ ਆਪਣੀ ਨਵੀਂ ਫਿਲਮ (ਹੁਸ਼ਿਆਰ ਸਿੰਘ ਆਪਣਾ ਅਰਸਤੂ) ਰਾਹੀਂ ਫੈਨਸ ਦੇ ਦਿਲਾਂ ਤੇ ਰਾਜ ਕਰਨ ਲਈ ਤਿਆਰ ਹਨ। ਪੰਜਾਬੀ ਫਿਲਮ 7 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰੀਲਿਜ਼ ਹੋਣ ਜਾ ਰਹੀ ਹੈ। ਦੱਸ ਦਈਏ ਕਿ ਸੂਫੀ ਸਿੰਗਰ ਸਤਿੰਦਰ ਸਰਤਾਜ ਅਤੇ ਬੇਹਤਰੀਨ ਪੰਜਾਬੀ ਅਦਾਕਾਰਾ ਸਿੰਮੀ ਚਾਹਲ ਪਹਿਲੀ ਵਾਰ ਵੱਡੇ ਪਰਦੇ ‘ਤੇ ਇਕੱਠੇ ਨਜ਼ਰ ਆਉਣਗੇ। ਦੋਵਾਂ ਦਾ ਇੱਕੋ ਨਾਲ ਇਹ ਪਹਿਲਾ ਪ੍ਰੋਜੈਕਟ ਹੈ। ਗੱਲ ਕਰੀਏ ਫਿਲਮ ਦੀ ਸਟੋਰੀ ਲਾਈਨ ਦੀ ਤਾਂ ਫਿਲਮ ਐਜੁਕੇਸ਼ਨ ਸਿਸਟਮ ਤੇ ਬਣਾਈ ਗਈ ਹੈ। ਸਾਡੀ ਟੀਮ ਨੇ ਜਦੋਂ ਫਿਲਮ ਦੀ ਸਟਾਰ ਕਾਸਟ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਫਿਲਮ ਬੱਚਿਆਂ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ।