ਸਾਬਕਾ ਮੰਤਰੀ ਧਰਮਸੋਤ ਦੀ ਗ੍ਰਿਫਤਾਰੀ ਤੋਂ ਹੋਏ ਖੁਲਾਸੇ, ਕਈ ਬੇਨਾਮੀ ਜਮੀਨਾਂ ਦਾ ਖੁਲਾਸਾ

Published: 08 Feb 2023 14:17:PM

ਕੁਝ ਮਹੀਨੇ ਪਹਿਲਾਂ ਜੰਗਲਾਤ ਵਿਭਾਗ ਦੇ ਵੱਡੇ ਘੁਟਾਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਬਕਾ ਸਰਕਾਰ ਦੇ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਜਮਾਨਤ ਤੇ ਆ ਗਏ ਸਨ। ਜਦੋਂ ਵਿਜੀਲੈਂਸ ਨੇ ਉਨ੍ਹਾਂ ਦੇ ਪਿਛਲੇ ਰਿਕਾਰਡ ਦੀ ਛਾਣਬੀਨ ਕੀਤੀ ਤਾਂ ਉਨ੍ਹਾਂ ਸਮੇਂ ਇਹ ਵੱਡਾ ਖੁਲਾਸਾ ਹੋਇਆ ਕਿ ਸਾਧੂ ਸਿੰਘ ਧਰਮਸੋਤ ਵੱਲੋਂ ਆਪਣੇ ਬੈਂਕ ਅਕਾਉਟ ਅਤੇ ਸੰਪਤੀਆਂ ਬਾਰੇ ਫਾਰਮ ਵਿੱਚ ਭਰ ਕੇ ਦਿੱਤਾ ਗਿਆ ਡਾਟਾ ਆਪਸ ਵਿੱਚ ਮੇਲ ਨਹੀਂ ਖਾ ਰਿਹਾ। ਵਿਜੀਲੈਂਸ ਵੱਲੋਂ ਬੀਤੇ ਕੱਲ ਰਾਤ ਨੂੰ ਮੁੱੜ ਫਿਰ ਇਸ ਮੰਤਰੀ ਨੂੰ ਗ੍ਰਿਫਤਾਰ ਕੀਤਾ ਤਾਂ ਵੱਡੇ ਖੁਲਾਸੇ ਸਾਹਮਣੇ ਆਏ ਹਨ।

Follow Us On