Republic Day 2023: ਗਣਤੰਤਰ ਦਿਵਸ ਦੀ ਪਰੇਡ ਚ ਪੰਜਾਬ ਦੀ ਝਾਕੀ ਨੂੰ ਨਹੀਂ ਮਿਲੀ ਮਨਜ਼ੂਰੀ, ਸੀਐੱਮ ਮਾਨ ਨੇ ਕੀਤਾ ਵੱਡਾ ਦਾਅਵਾ
Updated On: 15 Mar 2023 16:35:PM
ਗਣਤੰਤਰ ਦਿਵਸ ਦੀ ਪਰੇਡ ਚ ਪੰਜਾਬ ਦੀ ਝਾਕੀ ਨੂੰ ਨਹੀਂ ਮਿਲੀ ਮਨਜ਼ੂਰੀ, ਸੀਐੱਮ ਮਾਨ ਨੇ ਕੀਤਾ ਵੱਡਾ ਦਾਅਵਾ
ਗਣਤੰਤਰ ਦਿਵਸ ਦੀ ਪਰੇਡ ਵਿੱਚ ਪੰਜਾਬ ਦੀ ਕੋਈ ਝਾਕੀ ਪੇਸ਼ ਨਹੀਂ ਹੋਈ। ਇਸ ਬਾਰੇ ਕੇਂਦਰ ਅਤੇ ਪੰਜਾਬ ਸਰਕਾਰ ਆਹਮੋ-ਸਾਹਮਣੇ ਹਨ। ਕੇਂਦਰ ਸਰਕਾਰ ਨੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕੋਲੋਂ ਹੀ ਕੁਤਾਹੀ ਹੋਈ ਹੈ। ਇਸ ਦਾ ਪਲਟਵਾਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਗਣਤੰਤਰ ਦਿਵਸ ਤੇ ਦਿੱਲੀ ਵਿੱਚ ਹੋਣ ਵਾਲੇ ਸਮਾਗਮ ਵਿੱਚ ਝਾਕੀ ਰਾਹੀਂ ਹਿੱਸਾ ਲੈਣ ਲਈ ਤਿੰਨ ਵਿਸ਼ਿਆਂ ਤੇ ਪ੍ਰਸਤਾਵ ਭੇਜੇ ਸਨ। ਸੀਐੱਮ ਮਾਨ ਨੇ ਕਿਹਾ ਕਿ ਇਹ ਕਰਕੇ ਕੇਂਦਰ ਸਰਕਾਰ ਨੇ ਪੰਜਾਬੀਆਂ ਜੇ ਬਲੀਦਾਨ ਨੂੰ ਖਾਰਜ ਕਰ ਦਿੱਤਾ ਹੈ।