ਰੇਣੂਕਾ ਪੰਵਾਰ ਦਾ ਨਵਾਂ ਗੀਤ 'ਕਲਰ ਫੁੱਲ ਬੈਂਗਲ' ਹੋ ਰਿਹਾ ਵਾਇਰਲ, ਦੇਖੋ Exclusive Interview Punjabi news - TV9 Punjabi

ਰੇਣੂਕਾ ਪੰਵਾਰ ਦਾ ਨਵਾਂ ਗੀਤ ‘ਕਲਰ ਫੁੱਲ ਬੈਂਗਲ’ ਹੋ ਰਿਹਾ ਵਾਇਰਲ, ਦੇਖੋ Exclusive Interview

Published: 

13 Jun 2024 17:41 PM

ਆਪਣੇ ਗੀਤ '52 ਗਜ ਕਾ ਦਮਨ' ਨਾਲ ਯੂ-ਟਿਊਬ 'ਤੇ ਕਈ ਰਿਕਾਰਡ ਕਾਇਮ ਕਰਨ ਵਾਲੀ ਹਰਿਆਣਵੀ ਗਾਇਕਾ ਰੇਣੂਕਾ ਪੰਵਾਰ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਗੀਤ ਦਾ ਨਾਮ ਹੈ ਕਲਰ ਫੁਲ ਬੈਂਗਲ। ਇਸ ਗੀਤ ਨੂੰ ਸ਼ਿਵਾਏ ਪ੍ਰੋਡਕਸ਼ਨ ਹਾਊਸ ਅਤੇ ਇਨਫਿਨਿਕਸ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤ ਦਾ ਸੰਗੀਤ ਟੀਮ ਰਿਆਜ਼ ਨੇ ਦਿੱਤਾ ਹੈ। ਗੀਤ ਨਵ ਰਾਏ ਨੇ ਲਿਖਿਆ ਹੈ। ਗੀਤ ਦੇ ਵੀਡੀਓ 'ਚ ਮਸ਼ਹੂਰ ਹਰਿਆਣਵੀ ਗਾਇਕ ਅਤੇ ਮਾਡਲ ਦਿਲੇਰ ਖੜਕੀਆ ਅਤੇ ਫੀਮੇਲ ਮਾਡਲ ਪੀਹੂ ਵੀ ਨਜ਼ਰ ਆਉਣਗੇ।

Follow Us On

Renuka Panwar New Song Color full bangle Song: 52 ਗਜ ਕਾ ਦਮਨ ਵਰਗੇ ਸੁਪਰਹਿੱਟ ਗੀਤਾਂ ਤੋਂ ਬਾਅਦ ਹੁਣ ਰੇਣੂਕਾ ਪੰਵਾਰ ਦਾ ਇੱਕ ਹੋਰ ਗੀਤ ਸੁਰਖੀਆਂ ਵਿੱਚ ਹੈ। ਰੇਣੂਕਾ ਪੰਵਾਰ ਦੇ ‘ਕਲਰ ਫੁੱਲ ਬੈਂਗਲ’ ਗੀਤ ਨੂੰ ਯੂਟਿਊਬ ‘ਤੇ 1M ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਗੀਤ ‘ਚ ਦਿਲੇਰ ਖੜਕੀਆ ਨੇ ਵੀ ਆਪਣੀ ਅਦਾਕਾਰੀ ਨਾਲ ਗੀਤ ਨੂੰ ਚਾਰ ਚੰਨ ਲਾਏ ਹਨ। ਉਸ ਦੇ ਅੰਦਾਜ਼ ਅਤੇ ਐਕਟਿੰਗ ਨੇ ਇਸ ਗੀਤ ਨੂੰ ਸੁਪਰਹਿੱਟ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਰੇਣੂਕਾ ਨੇ ਟੀਵੀ 9 ਨੂੰ ਦਿੱਤੇ ਇੰਟਰਵਿਊ ਵਿੱਚ ਇਸ ਗੀਤ ਨੂੰ ਬਣਾਉਣ ਦੀ ਕਹਾਣੀ ਅਤੇ ਆਪਣੇ ਆਉਣ ਵਾਲੇ ਨਵੇਂ ਪ੍ਰੋਜੈਕਟ ਬਾਰੇ ਵੀ ਦੱਸਿਆ ਹੈ। ਇਸ ਵਿਸ਼ੇਸ਼ ਇੰਟਰਵਿਊ ਵਿੱਚ ਗੀਤ ਦੇ ਨਿਰਮਾਤਾ ਵਿਸ਼ਵਾਸ ਤਿਆਗੀ ਵੀ ਮੌਜੂਦ ਰਹੇ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅਤੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਦੱਸਿਆ।

Tags :
Exit mobile version