ਰਣਵੀਰ ਇਲਾਹਾਬਾਦੀਆ ਨੇ ਲੇਟੈਂਟ ਸ਼ੋਅ ਵਿੱਚ ਕਹੇ ਗਏ ਸ਼ਬਦਾਂ ਲਈ ਮੰਗੀ ਮੁਆਫੀ
ਰਣਵੀਰ ਨੇ ਕਿਹਾ ਕਿ ਪਰਿਵਾਰ ਇੱਕ ਅਜਿਹੀ ਚੀਜ਼ ਹੈ ਜਿਸਦਾ ਮੈਂ ਕਦੇ ਵੀ ਅਪਮਾਨ ਨਹੀਂ ਕਰਨਾ ਚਾਹਾਂਗਾ। ਇਸ ਪੂਰੇ ਮਾਮਲੇ ਤੋਂ ਮੈਂ ਇਹ ਸਿੱਖਿਆ ਹੈ ਕਿ ਇਸ ਪਲੇਟਫਾਰਮ ਨੂੰ ਬਿਹਤਰ ਤਰੀਕੇ ਨਾਲ ਵਰਤਣ ਦੀ ਲੋੜ ਹੈ।
ਆਪਣੀਆਂ ਭੱਦੀਆਂ ਟਿੱਪਣੀਆਂ ਲਈ ਆਲੋਚਨਾ ਦੇ ਘੇਰੇ ਵਿੱਚ ਆਏ ਯੂਟਿਊਬਰ ਰਣਵੀਰ ਇਲਾਹਾਬਾਦੀਆ ਨੇ ਮੁਆਫੀ ਮੰਗ ਲਈ ਹੈ। ਸੋਮਵਾਰ ਨੂੰ, ਉਨ੍ਹਾਂ ਨੇ ਆਪਣੇ ਐਕਸ ਅਕਾਉਂਟ ਤੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਉਨ੍ਹਾਂਨੇ ਕਿਹਾ ਕਿ ਮੇਰਾ ਕੁਮੈਂਟ ਸਹੀ ਨਹੀਂ ਸੀ ਅਤੇ ਨਾ ਹੀ ਇਹ ਫਨੀ ਸੀ, ਇਸ ਲਈ ਮੈਂ ਤੁਹਾਡੇ ਸਾਰਿਆਂ ਤੋਂ ਮੁਆਫੀ ਮੰਗਦਾ ਹਾਂ। ਰਣਵੀਰ ਇਲਾਹਾਬਾਦੀਆ ਹਾਲ ਹੀ ਵਿੱਚ ਕਾਮੇਡੀਅਨ ਸਮੇਂ ਰੈਨਾ ਦੇ ਸ਼ੋਅ ਇੰਡੀਆਜ਼ ਗੌਟ ਲੇਟੈਂਟ ਵਿੱਚ ਨਜ਼ਰ ਆਏ ਸਨ, ਜਿੱਥੇ ਉਨ੍ਹਾਂ ਨੇ ਪੈਰੇਂਚਸ ਬਾਰੇ ਬਹੁਤ ਹੀ ਇਤਰਾਜ਼ਯੋਗ ਗੱਲ ਕਹੀ। ਇਸ ਤੋਂ ਬਾਅਦ, ਉਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਅਤੇ ਉਨ੍ਹਾਂ ਦੇ ਖਿਲਾਫ ਕਾਰਵਾਈ ਦੀ ਮੰਗ ਉੱਠਣ ਲੱਗੀ।
Published on: Feb 10, 2025 05:04 PM