Ram Mandir: ਸ਼ੰਕਰਾਚਾਰਿਆ ਕਿਉਂ ਨਹੀਂ ਜਾ ਰਹੇ ਅਯੁੱਧਿਆ, ਜਗਦਗੁਰੂ ਸਦਾਨੰਦ ਸਰਸਵਤੀ ਨੇ ਦੱਸੀ ਵਜ੍ਹਾ

| Edited By: Kusum Chopra

| Jan 16, 2024 | 1:29 PM

Shakaracharya on Ramlala Pran Prathistha: ਸ਼ਾਰਦਾਪੀਠ ਦੇ ਸ਼ੰਕਰਾਚਾਰਿਆ ਜਗਦਗੁਰੂ ਸਦਾਨੰਦ ਸਰਸਵਤੀ ਨੇ ਸਾਰੀਆਂ ਅਟਕਲਾਂ ਨੂੰ ਖਤਮ ਕਰਦੇ ਹੋਏ ਅਯੁੱਧਿਆ ਨਾ ਜਾਣ ਦਾ ਕਾਰਨ ਦੱਸਿਆ ਹੈ। ਸ਼ਾਰਦਾਪੀਠ ਦੇ ਸ਼ੰਕਰਾਚਾਰਿਆ ਜਗਦਗੁਰੂ ਸਦਾਨੰਦ ਸਰਸਵਤੀ ਨੇ ਕਿਹਾ ਕਿ ਚਾਰੇ ਸ਼ੰਕਰਾਚਾਰਿਆ ਇਸ ਲਈ ਨਹੀਂ ਜਾ ਰਹੇ ਕਿਉਂਕਿ ਉੱਥੇ ਭਾਰੀ ਭੀੜ ਹੋਣ ਵਾਲੀ ਹੈ। ਉਨ੍ਹਾਂ ਦੇ ਸ਼ਰਧਾਲੂ ਵੀ ਉਨ੍ਹਾਂ ਦੇ ਨਾਲ ਜਾਂਦੇ ਹਨ। ਇਸ ਲਈ ਉਹ ਬਾਅਦ ਵਿੱਚ ਅਯੁੱਧਿਆ ਜਾਣਗੇ।

ਅਯੁੱਧਿਆ ‘ਚ 22 ਜਨਵਰੀ ਨੂੰ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਣੀ ਹੈ। ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਾਰਿਆਂ ਨੂੰ ਪ੍ਰਾਣ ਪਤਿਸ਼ਠਾ ਦੇ ਲਈ ਸੱਦਾ ਭੇਜਿਆ ਗਿਆ ਹੈ। ਪਰ ਚਾਰੋ ਸ਼ੰਕਰਾਚਾਰੀਆ ਇਸ ਮੌਕੇ ‘ਤੇ ਨਹੀਂ ਕਰਨ ਜਾ ਰਹੇ ਹਨ। ਇਸ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਵੀ ਹੋਈ ਹੈ। ਪਰ ਸਾਰੀਆਂ ਅਟਕਲਾਂ ‘ਤੇ ਠੱਲ ਪਾਉਂਦੇ ਹੋਏ ਸ਼ਾਰਦਾ ਪੀਠ ਦੇ ਸ਼ੰਕਰਾਚਾਰੀਆ ਜਗਦਗੁਰੂ ਸਦਾਨੰਦ ਸਰਸਵਤੀ ਨੇ ਅਯੁੱਧਿਆ ਨਾ ਜਾਣ ਦਾ ਕਾਰਨ ਦੱਸਿਆ ਹੈ। ਸ਼ਾਰਦਾ ਪੀਠ ਦੇ ਸ਼ੰਕਰਾਚਾਰੀਆ ਜਗਦਗੁਰੂ ਸਦਾਨੰਦ ਸਰਸਵਤੀ ਨੇ ਕਿਹਾ ਕਿ ਚਾਰ ਸ਼ੰਕਰਾਚਾਰੀਆ ਇਸ ਲਈ ਨਹੀਂ ਜਾ ਰਹੇ ਕਿਉਂਕਿ ਉੱਥੇ ਭਾਰੀ ਭੀੜ ਹੋਣ ਵਾਲੀ ਹੈ, ਵੋਖੋ ਵੀਡੀਓ….

Published on: Jan 16, 2024 12:54 PM