‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਬਜਟ ‘ਤੇ ਦਿੱਤਾ ਬਿਆਨ… ਵਿੱਤ ਮੰਤਰੀ ਬੋਲੇ “ਗੁੰਮਰਾਹ ਕੀਤਾ…”
ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਕਿਹਾ ਕਿ ਸਰਕਾਰ ਅਜਿਹੀਆਂ ਗੱਲਾਂ ਕਹਿ ਕੇ ਆਮ ਲੋਕਾਂ ਨੂੰ ਗਲਤ ਜਾਣਕਾਰੀ ਦੇ ਰਹੀ ਹੈ। ਉਨ੍ਹਾਂ ਵਿੱਤ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਤੱਥਾਂ ਨੂੰ ਸਹੀ ਢੰਗ ਨਾਲ ਪੇਸ਼ ਕਰਨ ਅਤੇ ਅਗਲੀ ਵਾਰ ਜਦੋਂ ਉਹ ਇਸ ਵਿਸ਼ੇ 'ਤੇ ਬੋਲਣ ਤਾਂ ਨਿੱਜੀ ਹਮਲਿਆਂ ਤੋਂ ਬਚਣ।
ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਹਾਲੀਆ ਬਿਆਨ ਦਾ ਤਿੱਖਾ ਜਵਾਬ ਦਿੱਤਾ ਹੈ। ਉਨ੍ਹਾਂ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਆਮ ਲੋਕਾਂ ਨੂੰ ਤਕਨੀਕੀ ਮਾਮਲਿਆਂ ਵਿੱਚ ਉਲਝਾ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਮੱਧ ਵਰਗ ਲਈ ਟੈਕਸ ਪ੍ਰਣਾਲੀ ਬਾਰੇ ਸਰਕਾਰ ‘ਤੇ ਸਵਾਲ ਉਠਾਏ।
Published on: Feb 14, 2025 05:28 PM IST
