PAU ਦੀ ਕਿਸਾਨ ਮਿਲਣੀ ‘ਚ ਪਹੁੰਚੇ ਪੰਜਾਬੀ ਗਇਕ ਦੇਬੀ ਮਖਸੂਸਪੁਰੀ, ਗੀਤਾਂ ਨਾਲ ਬੰਨਿਆ ਸਮਾਂ
Updated On: 15 Mar 2023 16:39:PM
PAU ‘ਚ ਹੋਏ ਪੰਜਾਬ ਸਰਕਾਰ ਦੇ ਕਿਸਾਨ ਮਿਲਣੀ ਸੰਮੇਲਨ ‘ਚ ਪੰਜਾਬ ਦੇ ਮੰਨੇ ਪਰਮੰਨੇ ਗਾਇਕ ਅਤੇ ਲੇਖਕ ਦੇਬੀ ਮਖਸੂਸਪੁਰੀ ਨੇ ਸ਼ਿਰਕਤ ਕੀਤੀ ਅਤੇ ਆਪਣੇ ਗੀਤਾਂ ਰਾਹੀਂ ਸਮਾਂ ਬੰਨ ਦਿੱਤਾ। ਦੇਬੀ ਮਖਸੂਸਪੁਰੀ ਨੂੰ ਸੁਣਨ ਵਾਸਤੇ ਲੋਕਾਂ ਦਾ ਭਾਰੀ ਇਕੱਠ ਵੇਖਿਆ ਗਿਆ। ਦੇਬੀ 90 ਦੇ ਦਹਾਕੇ ਦੇ ਮਸ਼ਹੂਰ ਗਾਇਕ ਅਤੇ ਲੇਖਕ ਹਨ ਅਤੇ ਲੰਮੇ ਸਮੇ ਤਕ ਆਪਣੀ ਕਲਾਮ ਰਾਹੀਂ ਲੋਕਾਂ ਦਾ ਮਨੋਰੰਜਨ ਕਰਦੇ ਆਏ ਨੇ।