ਪੰਜਾਬੀ ਗਾਇਕ ਦਲੇਰ ਮਹਿੰਦੀ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਦੇਰ ਰਾਤ ਪਹੁੰਚੇ

Jul 08, 2023 | 4:37 PM IST

ਗਾਇਕ ਦਲੇਰ ਮਹਿੰਦੀ ਨੇ ਕਿਹਾ ਕਿ ਅੰਮ੍ਰਿਤਸਰ ਦੇ ਲੋਕ ਬਹੁਤ ਭਾਗਾਂ ਵਾਲੇ ਹਨ ਜੋ ਗੁਰੂ ਨਗਰੀ ਵਿੱਚ ਰਹਿੰਦੇ ਹਨ। ਉਹਨਾਂ ਕਿਹਾ ਕਿ ਅੱਜ ਮੈਨੂੰ ਬਹੁਤ ਖੁਸ਼ੀ ਮਿਲੀ ਗੁਰੂ ਘਰ ਵਿਚ ਆ ਕੇ ਮੱਥਾ ਟੇਕਿਆ ।

ਅੰਮ੍ਰਿਤਸਰ ਮਸ਼ਹੂਰ ਗਾਇਕ ਦਲੇਰ ਮਹਿੰਦੀ ਦੇਰ ਰਾਤ ਪਰਿਵਾਰ ਸਣੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ ਜਿੱਥੇ ਉਨ੍ਹਾਂ ਵਾਹਿਗੁਰੂ ਜੀ ਦਾ ਅਸ਼ੀਰਵਾਦ ਲਿਆ ਤੇ ਸ਼ੁਕਰਾਨਾ ਅਦਾ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਣਾ ਕਿਹਾ ਕਿ ਜਿਨ੍ਹਾਂ ਚਿਰ ਤਕ ਗੁਰੂ ਮਹਾਰਾਜ ਜੀ ਮਿਹਰ ਨਾ ਹੋਵੇ ਉਣਾ ਚਿਰ ਤਕ ਗੂਰੂ ਘਰ ਦੇ ਦਰਸ਼ਣ ਨਹੀਂ ਹੋ ਸਕਦੇ ਉਨ੍ਹਾਂ ਕਿਹਾ ਕਿ ਪਿੱਛਲੇ ਅੱਠ ਮਹੀਨੇ ਤੋਂ ਪ੍ਰੋਗਰਾਮ ਬਨਾ ਰਹੇ ਸੀ ਗੁਰੂ ਘਰ ਦੇ ਦਰਸ਼ਨਾਂ ਦੇ ਲਈ ਪਰ ਵਾਹਿਗੁਰੂ ਨੇ ਅੱਜ ਬੁਲਾਇਆ ਹੈ ਤੇ ਅਸੀ ਆਏ ਹਾਂ ਦਲੇਰ ਮਹਿੰਦੀ ਨੇ ਕਿਹਾ ਕਿ ਅੰਮ੍ਰਿਤਸਰ ਦੇ ਲੋਕ ਬਹੁਤ ਭਾਗਾਂ ਵਾਲੇ ਹਨ ਜੋ ਗੁਰੂ ਨਗਰੀ ਵਿੱਚ ਰਹਿੰਦੇ ਹਨ। ਉਹਨਾਂ ਕਿਹਾ ਕਿ ਅੱਜ ਮੈਨੂੰ ਬਹੁਤ ਖੁਸ਼ੀ ਮਿਲੀ ਗੁਰੂ ਘਰ ਵਿਚ ਆ ਕੇ ਮੱਥਾ ਟੇਕਿਆ । ਉਣਾ ਕਿਹਾ ਬਹੁਤ ਜਲਦ ਬਹੁਤ ਸਾਰੇ ਸਾਡੇ ਗਾਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਬਾਲੀਵੁੱਡ ਦੇ ਕਲਾਕਾਰ ਸ਼ਾਹਰੁਖ ਖਾਨ ਦੇ ਨਾਲ ਵੀ ਸਾਡਾ ਇੱਕ ਗਾਣਾ ਬਹੁਤ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਉਣਾ ਕਿਹਾ ਕਿ ਸਾਡੀ ਇਕ ਫਿਲਮ ਮਸਤਾਨੇ ਜਲਦ ਆ ਰਹੀ ਜਿਹੜੀ ਬਹੁਤ ਮਹਿੰਗੀ ਫਿਲਮ ਹੈ ਜੋਕਿ ਸਾਊਥ ਫਿਲਮ ਵਰਗੀ ਹੋਵੇਗੀ ।