Tarn Taran: ਆਪਣੇ ਹੀ ਬਣੇ ਕਾਤਲ! ਪੁਲਿਸ ਦੇ ਹੱਥ ਲੱਗਾ ਵੱਡਾ ਸੁਰਾਗ

| Edited By: Kusum Chopra

| Nov 08, 2023 | 7:31 PM

ਤਰਨਤਾਰਨ ਦੇ ਪਿੰਡ ਤੁੰਗ ਚ ਟ੍ਰਿਪਲ ਮਰਡਰ ਦੀ ਵਾਰਦਾਤ ਸਾਹਮਣੇ ਆਈ ਹੈ। ਮਰਨ ਵਾਲਿਆਂ ਵਿੱਚ ਇਕ ਬਜ਼ੁਰਗ ਉਸਦੀ ਪਤਨੀ ਅਤੇ ਇੱਕ ਸਾਲੀ ਸੀ। ਉਨ੍ਹਾਂ ਦੇ ਘਰ 25 ਸਾਲਾਂ ਤੋਂ ਕੰਮ ਕਰਨ ਵਾਲਾ ਨੌਕਰ ਵੀ ਗਾਇਬ ਸੀ। ਪਰ ਥੋੜੀ ਦੇਰ ਬਾਅਦ ਨੌਕਰ ਘਰ ਵਾਪਿਸ ਪਹੁੰਚਿਆ ਅਤੇ ਉਸ ਨੇ ਦੱਸਿਆ ਕਿ ਕਾਤਿਲ ਉਨ੍ਹਾਂ ਦੇ ਜਾਨ-ਪਛਾਣ ਵਿੱਚੋਂ ਹੀ ਸੀ। ਉਨ੍ਹਾਂ ਨੇ ਨੌਕਰ ਨੂੰ ਵੀ ਪਿੰਡ ਦੇ ਦਰਿਆ ਵਿੱਚ ਸੁੱਟ ਦਿੱਤਾ ਸੀ। ਪਰ ਉਹ ਆਪਣ ਜਾਣ ਬਚਾ ਕੇ ਵਾਪਿਸ ਆ ਗਿਆ।

ਪੰਜਾਬ ਦੇ ਤਰਨਤਾਰਨ ਦੇ ਪਿੰਡ ਤੁੰਗ ਚ ਟ੍ਰਿਪਲ ਮਰਡਰ ਦੀ ਵਾਰਦਾਤ ਸਾਹਮਣੇ ਆਈ ਹੈ। ਬੀਤੀ ਰਾਤ ਪਿੰਡ ਤੁੰਗ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਦਾ ਕਤਲ ਕਰ ਦਿੱਤਾ ਗਿਆ। ਇਸ ਕੇਸ ਵਿੱਚ ਦੋ ਔਰਤਾਂ ਸਮੇਤ ਇੱਕ ਵਿਅਕਤੀ ਦੀ ਮੌਤ ਹੋਈ ਹੈ। ਸਵੇਰੇ 6 ਵਜੇ ਉਨ੍ਹਾਂ ਦਾ ਜਵਾਈ ਜਦੋਂ ਦੁੱਧ ਲੈਣ ਪਹੁੰਚਿਆ ਤਾਂ ਖੂਨ ਨਾਲ ਲੀਬੜੀਆਂ ਲਾਸ਼ਾਂ ਜ਼ਮੀਨ ਤੇ ਪਈਆਂ ਦੇਖਿਆ.ਇਸ ਤੋਂ ਬਾਅਦ ਉਸ ਨੇ ਗੁਆਂਡ ਦੇ ਲੋਕਾਂ ਨੂੰ ਮਰਡਰ ਬਾਰੇ ਦੱਸਿਆ। ਜਿਸ ਤੋਂ ਬਾਅਦ ਸਾਰੇ ਪਿੰਡ ਵਿੱਚ ਭਾਜੜਾਂ ਪੈ ਗਈਆਂ। ਘਰ ਦੇ ਕਮਰੇ ਦੀਆਂ ਅਲਮਾਰੀਆਂ ਖੁੱਲ੍ਹੀਆਂ ਸਨ ਅਤੇ ਘਰ ਵਿੱਚ ਸਾਰਾ ਸਮਾਨ ਖਿਲਰਿਆ ਪਿਆ ਸੀ। ਮਰਨ ਵਾਲਿਆਂ ਵਿੱਚ ਇਕ ਬਜ਼ੁਰਗ ਉਸਦੀ ਪਤਨੀ ਅਤੇ ਇੱਕ ਸਾਲੀ ਸੀ। ਤਿੰਨਾਂ ਦੀਆਂ ਲਾਸ਼ਾਂ ਅਲੱਗ-ਅਲੱਗ ਕਮਰਿਆਂ ਵਿੱਚ ਮਿਲੀਆਂ ਸਨ ਅਤੇ ਉਨ੍ਹਾਂ ਦੇ ਚਿਹਰੇ ਟੇਪ ਨਾਲ ਬੰਦ ਕੀਤੇ ਹੋਏ ਸਨ। ਉਨ੍ਹਾਂ ਦੇ ਘਰ 25 ਸਾਲਾਂ ਤੋਂ ਕੰਮ ਕਰਨ ਵਾਲਾ ਨੌਕਰ ਵੀ ਗਾਇਬ ਸੀ।
Published on: Nov 08, 2023 05:47 PM