ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025
ਕੀ ਖਾੜਕੂਆਂ ਤੋਂ ਡਰ ਕੇ ਇੰਗਲੈਂਡ ਭੱਜੇ ਸਨ ਸਿੰਗਰ ਮਲਕੀਤ ਸਿੰਘ? ਇੰਟਰਵਿਊ 'ਚ ਕੀਤਾ ਖੁਲਾਸਾ

ਕੀ ਖਾੜਕੂਆਂ ਤੋਂ ਡਰ ਕੇ ਇੰਗਲੈਂਡ ਭੱਜੇ ਸਨ ਸਿੰਗਰ ਮਲਕੀਤ ਸਿੰਘ? ਇੰਟਰਵਿਊ ‘ਚ ਕੀਤਾ ਖੁਲਾਸਾ

tv9-punjabi
TV9 Punjabi | Published: 13 Nov 2023 17:58 PM IST

ਮਲਕੀਤ ਸਿੰਘ ਨੇ ਕਿਹਾ ਕਿ ਵਿਦੇਸ਼ 'ਚ ਰਹਿ ਕੇ ਰਿਕਾਰਡ ਕੀਤੀ ਕੈਸੇਟ ਰਿਲੀਜ਼ ਹੋਈ ਜਿਸ ਨੂੰ ਬਾਅਦ ਚ ਰਿਲੀਜ਼ ਕੀਤਾ ਗਿਆ। ਉਹ ਬਾਅਦ 'ਚ ਵੱਡੀ ਹਿੱਟ ਸਾਬਤ ਹੋਈ ਜਿਸ ਤੋਂ ਬਾਅਦ ਇੱਥੇ ਰਹਿ ਕੇ ਰੀ ਅਗਲੀਆਂ ਕੈਸਟਾਂ ਰਿਲੀਜ਼ ਕੀਤੀਆਂ ਗਈਆਂ। ਨਾਲ ਹੀ ਉਨ੍ਹਾਂ ਕਿਹਾ ਕਿ ਇੰਟਰਨੈੱਟ 'ਤੇ ਉਨ੍ਹਾਂ ਦੀਆਂ ਬਹੁਤ ਜਾਣਕਾਰੀਆਂ ਗਲਤ ਪਈਆਂ ਹਨ।

‘ਤੁਤਕ ਤੁਤਕ ਤੂਤੀਆਂ’ ਗੀਤ ਤੋਂ ਮਸ਼ਹੁਰ ਪੰਜਾਬੀ ਗਾਇਕ ਮਲਕੀਤ ਸਿੰਘ ਨੇ ਹਾਲ ਚ ਟੀਵੀ 9 ਪੰਜਾਬੀ ਨੂੰ ਇੱਕ ਇੰਟਰਵਿਊ ਚ ਭਾਰਤ ਛੱਡ ਇੰਗਲੈਂਡ ਜਾਣ ਨੂੰ ਲੈ ਕੇ ਖੁਲਾਸੇ ਕੀਤੇ ਹਨ। ਉਨ੍ਹਾਂ ਕੋਲੋਂ ਇੰਟਰਵਿਊ ਦੌਰਾਨ ਇਹ ਪੁੱਛਿਆ ਗਿਆ ਕਿ ਆਖਰ ਕੀ ਕਾਰਨ ਸਨ ਜਿਸ ਦੇ ਚੱਲਦੇ ਉਨ੍ਹਾਂ ਨੂੰ ਦੇਸ਼ ਛੱਡ ਕੇ ਜਾਣਾ ਪਿਆ। ਇਸ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਹੈ ਕਿ ਭਾਰਤ ‘ਚ ਉਨ੍ਹਾਂ ਨੂੰ ਕਿਸੇ ਤੋਂ ਖਤਰਾਂ ਨਹੀਂ ਸੀ। ਇਸ ਤੋਂ ਇਲਾਵਾ ਵੀ ਉਨ੍ਹਾਂ ਆਪਣੇ ਵਿਦੇਸ਼ ਜਾਣ ਅਤੇ ਉੱਥੇ ਜਾ ਕੇ ਗਾਇਕੀ ਕਰਨ ਦੇ ਸਵਾਲਾ ਦੇ ਜਵਾਬ ਦਿੱਤੇ ਹਨ।

ਇਸ ਇੰਟਰਵਿਊ ਦੌਰਾਨ ਮਲਕੀਤ ਸਿੰਘ ਨੇ ਪੁੱਛਿਆ ਕਿ ਤੁਸੀਂ ਵਿਦੇਸ਼ ਜਾ ਕੇ ਕਿਉਂ ਰਹਿਣ ਲੱਗ ਪਏ ਇਸ ਪਿੱਛੇ ਕਿਸੇ ਤੋਂ ਖ਼ਤਰਾ ਸੀ ਜਾ ਕੋਈ ਹੋਰ ਕਾਰਨ ਸੀ। ਇਸ ਤੇ ਜਵਾਬ ਦਿੰਦਿਆ ਉਨ੍ਹਾਂ ਕਿਹਾ ਕਿ ਉਹ ਵਿਦੇਸ਼ ਕੁਝ ਸਮੇਂ ਲਈ ਆਪਣੇ ਸ਼ੋਅ ਕਰਨ ਲਈ ਗਏ ਸਨ। ਉੱਥੇ ਉਨ੍ਹਾਂ ਦੇ ਕੁਝ ਰਿਸ਼ਤੇਦਾਰ ਸਨ ਜੋ ਪਿਛਲੇ ਲੰਬੇ ਸਮੇਂ ਤੋ ਰਹਿ ਰਹੇ ਸਨ। ਉਨ੍ਹਾਂ ਦੇ ਕਹਿਣ ਤੇ ਹੀ ਉਹ ਇੱਥੇ ਰਹਿਣ ਲੱਗੇ ਪਏ। ਫਿਰ ਉੱਥੇ ਰਹਿ ਕੇ ਹੀ ਉਨ੍ਹਾਂ ਨੇ ਐਲਬਮ ਰਿਕਾਰਡ ਕਰਨੀ ਸ਼ੁਰੂ ਕੀਤੀ।