ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
AAP-ਕਾਂਗਰਸ 'ਚ ਖਿੱਚੋ-ਤਾਣ, ਲੋਕ ਸਭਾ ਚੋਣਾਂ ਵੱਖਰੇ ਤੌਰ ਤੇ ਲੜਣ ਦਾ ਐਲਾਨ

AAP-ਕਾਂਗਰਸ ‘ਚ ਖਿੱਚੋ-ਤਾਣ, ਲੋਕ ਸਭਾ ਚੋਣਾਂ ਵੱਖਰੇ ਤੌਰ ਤੇ ਲੜਣ ਦਾ ਐਲਾਨ

isha-sharma
Isha Sharma | Published: 06 Sep 2023 18:18 PM

ਪੰਜਾਬ ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਇੱਕ ਦੂਜੇ ਦੇ ਆਹਮੋ-ਸਾਹਮਣੇ ਹਨ। ਦੋਵਾਂ ਨੇ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ।

ਲੋਕ ਸਭਾ ਚੋਣਾਂ ‘ਚ ਵਿਰੋਧੀ ਪਾਰਟੀਆਂ ਗਠਜੋੜ ਬਣਾ ਕੇ ਭਾਜਪਾ ਵਿਰੁੱਧ ਲੜਨ ਦੀ ਤਿਆਰੀ ਚ ਹਨ ਪਰ ਪੰਜਾਬ ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਖਿੱਚੋ-ਤਾਣ ਜਾਰੀ ਹੈ। ਦੋਵੇਂ ਧਿਰਾਂ ਹੁਣ ਇੱਕ ਦੂਜੇ ਦੇ ਆਹਮੋ-ਸਾਹਮਣੇ ਹਨ। ਦੋਵਾਂ ਨੇ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਕਾਂਗਰਸ ਨਾਲ ਗਠਜੋੜ ਨਹੀਂ ਕਰੇਗੀ। ਆਮ ਆਦਮੀ ਪਾਰਟੀ ਸਾਰੀਆਂ 13 ਸੀਟਾਂ ਤੇ ਇਕੱਲੇ ਹੀ ਚੋਣ ਲੜੇਗੀ।

ਅਨਮੋਲ ਗਗਨ ਮਾਨ ਨੇ ਸਾਫ ਕਹਿ ਦਿੱਤਾ ਹੈ, ਅਸੀਂ ਕਿਸੇ ਨਾਲ ਗਠਜੋੜ ਨਹੀਂ ਕਰਾਂਗੇ। 13 ਸੀਟਾਂ ਤੇ ਇਕੱਲੇ ਹੀ ਲੋਕ ਸਭਾ ਚੋਣ ਲੜਾਂਗੇ। ਉਨ੍ਹਾਂ ਕਿਹਾ ਕਿ ਕੌਮੀ ਪੱਧਰ ਤੇ ਮਾਮਲਾ ਵੱਖਰਾ ਹੈ ਅਤੇ ਪੰਜਾਬ ਦਾ ਮਾਮਲਾ ਵੱਖਰਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਕੌਮੀ ਪੱਧਰ ਤੇ INDIA ਦਾ ਗਠਜੋੜ ਬਣਿਆ ਹੈ। ਪੰਜਾਬ ਵਿੱਚ ਕੋਈ ਗਠਜੋੜ ਨਹੀਂ ਹੈ। ਪੰਜਾਬ ਵਿੱਚ ਇੱਕ ਹੋਰ ਕਿਸਮ ਦੀ ਸਿਆਸਤ ਹੈ ਅਤੇ ਕੌਮੀ ਪੱਧਰ ਦੀ ਸਿਆਸਤ ਦਾ ਪੰਜਾਬ ਦੀ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।