Punjab: ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਕਰਵਾਇਆ ਖਾਲੀ
ਘੱਟੋ-ਘੱਟ ਸਮਰਥਨ ਮੁੱਲ ਸਣੇ ਆਪਣੀਆਂ ਮੰਗਾਂ ਲਈ ਕਿਸਾਨਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਪ੍ਰਦਰਸ਼ਨ ਦੌਰਾਨ ਕੇਂਦਰ ਅਤੇ ਕਿਸਾਨਾਂ ਵਿਚਾਲੇ 7 ਗੇੜ੍ਹ ਦੀਆਂ ਬੈਠਕਾਂ ਵੀ ਹੋਈਆਂ, ਜੋ ਬੇਸਿੱਟਾ ਰਹੀਆਂ। ਜਿਸ ਤੋਂ ਬਾਅਦ ਅਗਲੇ ਗੇੜ੍ਹ ਦੀ ਬੈਠਕ ਲਈ 4 ਮਈ ਦੀ ਤਾਰੀਖ ਤੈਅ ਕੀਤੀ ਗਈ।
ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਬਾਰਡਰ ਨੂੰ ਪੰਜਾਬ ਪੁਲਿਸ ਨੇ 13 ਮਹੀਨਿਆਂ ਬਾਅਦ ਖਾਲੀ ਕਰਵਾ ਲਿਆ ਹੈ। 13 ਫਰਵਰੀ 2024 ਤੋਂ ਇਨ੍ਹਾਂ ਦੋਵਾਂ ਥਾਵਾਂ ਤੇ ਕਿਸਾਨਾਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪੁਲਿਸ ਨੇ ਕਾਰਵਾਈ ਦੌਰਾਨ ਕਰੀਬ 200 ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਉਨ੍ਹਾਂ ਵੱਲੋਂ ਬਣਾਏ ਅਸਥਾਈ ਸ਼ੈੱਡਾਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਕਿਸਾਨਾਂ ਵੱਲੋਂ ਸ਼ੰਭੂ ਸਰਹੱਦ ਤੇ ਬਣਾਈ ਗਈ ਸਟੇਜ ਨੂੰ ਵੀ ਉਖਾੜ ਦਿੱਤਾ ਗਿਆ।
Published on: Mar 20, 2025 02:55 PM