ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਛਾਪੇਮਾਰੀ, 6 ਹਜ਼ਾਰ ਲੀਟਰ ਲਾਹਣ ਤੇ 500 ਸ਼ਰਾਬ ਦੀਆਂ ਬੋਤਲਾਂ ਜ਼ਬਤ

Nov 19, 2023 | 4:50 PM

ਜਲਾਲਾਬਾਦ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਅਗਵਾਈ ਹੇਠ ਕੀਤੀ ਗਈ ਇਸ ਰੇਡ ਦੇ 'ਚ ਪੁਲਿਸ ਨੂੰ ਕਾਮਯਾਬੀ ਉਦੋਂ ਹੱਥ ਲੱਗੀ ਜਦ ਪਿੰਡ ਦੇ ਛੱਪੜ ਵਿੱਚੋਂ 6000 ਲੀਟਰ ਲਾਹਣ, 500 ਬੋਤਲਾਂ ਸ਼ਰਾਬ 3 ਬਿਨਾਂ ਨੰਬਰ ਮੋਟਰਸਾਈਕਲ ਬਰਾਮਦ ਹੋਏ। ਇੰਨਾ ਹੀ ਨਹੀਂ ਪਿੰਡ 'ਚ ਸ਼ਰਾਬ ਤਸਕਰਾਂ ਨੂੰ ਜਦੋਂ ਪੁਲਿਸ ਦੀ ਛਾਪੇਮਾਰੀ ਦਾ ਪਤਾ ਲਗਾ ਤਾਂ ਉਹ ਆਪਣੇ ਘਰਾਂ ਨੂੰ ਤਾਲੇ ਲਾ ਭੱਜ ਗਏ। ਪੁਲੀਸ ਨੇ ਦੱਸਿਆ ਕਿ ਇਸ ਰੇਡ ਵਿਚ 6000 ਲੀਟਰ ਦੇ ਕਰੀਬ ਦੇਸੀ ਲਾਹਣ ਬਰਾਮਦ ਹੋਈ।ਜਿਸ ਨੂੰ ਨਸ਼ਟ ਕੀਤਾ ਜਾ ਰਿਹਾ ਹੈ।

ਨਸ਼ਿਆਂ ਖਿਲਾਫ ਜਾਰੀ ਮੁਹਿੰਮ ਤਹਿਤ ਜਲਾਲਾਬਾਦ ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਵੱਲੋਂ ਛਾਪੇਮਾਰੀ ਕਰ 6000 ਲੀਟਰ ਲਾਹਣ, 500 ਬੋਤਲਾਂ ਸ਼ਰਾਬ 3 ਬਿਨਾਂ ਨੰਬਰ ਮੋਟਰਸਾਈਕਲ ਬਰਾਮਦ ਕੀਤਾ ਹੈ। ਪਿੰਡ ਮਹਾਲਮ ਵਿਖੇ ਕੀਤੀ ਗਈ ਰੇਡ ‘ਚ ਪੁਲਿਸ ਨੇ ਲਾਹਣ ਦੇ ਡਰਮ ਬਰਾਮਦ ਕੀਤੇ ਹਨ।ਇਸ ਤੋਂ ਇਲਾਵਾ ਘਰਾਂ ‘ਚ ਵੀ ਛਾਪੇਮਾਰੀ ਕੀਤੀ ਗਈ ਅਤੇ 500 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ ਹੈ। ਡੀਐਸਪੀ ਨਾਰਕੋਟਿਕਸ ਅਤੁਲ ਸੋਨੀ ਅਤੇ ਐਕਸਾਈਜ਼ ਵਿਭਾਗ ਦੇ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ ਸੀ।ਇਸ ਰੇਡ ਵਿੱਚ ਇਸ ਰੇਡ ਦੇ ਵਿੱਚ ਪੰਜ ਥਾਣਿਆਂ ਦੇ ਐਸਐਚ ਓ ਐਕਸਾਈਜ਼ ਵਿਭਾਗ ਸਮੇਤ 250 ਪੁਲਿਸ ਮੁਲਾਜ਼ਮ ਰਹੇ ਮੌਜੂਦ ਰਹੇ।