ਪੰਜਾਬ ‘ਚ ਫਿਰ ਤੋਂ ਰੇਲਵੇ ਦੀ ਵੱਡੀ ਲਾਪਰਵਾਹੀ, ਗਲਤ ਰੂਟ ‘ਤੇ ਚੱਲੀ Train, ਅੱਗੇ ਕੀ ਹੋਇਆ, ਦੇਖੋ ਰਿਪੋਰਟ
ਇੱਕ ਮਾਲ ਗੱਡੀ ਨੇ ਜਲੰਧਰ ਦੇ ਸੁੱਚੀ ਪਿੰਡ ਸਥਿਤ ਇੰਡੀਅਨ ਆਇਲ ਸਟੇਸ਼ਨ 'ਤੇ ਜਾਣਾ ਸੀ ਪਰ ਰੇਲਗੱਡੀ ਨੇ ਵੱਖਰਾ ਰੂਟ ਕੱਢ ਲਿਆ। ਰੇਲਵੇ ਦੀ ਇਸ ਵੱਡੀ ਲਾਪ੍ਰਵਾਹੀ ਕਾਰਨ ਵੱਡਾ ਹਾਦਸਾ ਹੋਣੋਂ ਬਚ ਗਿਆ।ਮਾਲ ਗੱਡੀ 47 ਤੇਲ ਕੈਂਟਰ ਲੈ ਕੇ ਗਾਂਧੀਧਾਮ ਤੋਂ ਰਵਾਨਾ ਹੋਈ ਸੀ। ਜਿਸ ਨੇ ਅੱਜ ਜਲੰਧਰ ਦੇ ਸੁੱਚੀਪਿੰਡ ਰੇਲਵੇ ਹੌਲਟ ਤੋਂ ਇੰਡੀਅਨ ਆਇਲ ਵਿੱਚ ਦਾਖਲ ਹੋਣਾ ਸੀ। ਲੁਧਿਆਣਾ ਵਿੱਚ ਮਾਲ ਗੱਡੀ ਦਾ ਡਰਾਈਵਰ ਬਲਿਆ ਸੀ।
ਪੰਜਾਬ ਵਿੱਚ ਇੱਕ ਵਾਰ ਫਿਰ ਰੇਲਵੇ ਦੀ ਲਾਪਰਵਾਹੀ ਸਾਹਮਣੇ ਆਈ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਲੰਧਰ ਦੇ ਸੁੱਚੀਪਿੰਡ ਸਥਿਤ ਇੰਡੀਅਨ ਆਇਲ ਸਟੇਸ਼ਨ ਤੇ ਆ ਰਹੀ ਮਾਲ ਗੱਡੀ ਉਥੇ ਰੁਕਣ ਦੀ ਬਜਾਏ ਸਿੱਧੀ ਪਠਾਨਕੋਟ ਜੰਮੂ ਰੂਟ ਤੇ ਚਲੀ ਗਈ। ਜਦੋਂ ਉਕਤ ਰੂਟ ਤੇ ਬਿਨਾਂ ਕਿਸੇ ਸੂਚਨਾ ਦੇ ਇੱਕ ਮਾਲ ਗੱਡੀ ਨੂੰ ਦੇਖਿਆ ਗਿਆ ਤਾਂ ਅਧਿਕਾਰੀ ਹੈਰਾਨ ਰਹਿ ਗਏ। ਜੇਕਰ ਮਾਲ ਗੱਡੀ ਸਮੇਂ ਸਿਰ ਨਾ ਰੁਕਦੀ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।ਮਾਲ ਗੱਡੀ ਨੂੰ ਹੁਸ਼ਿਆਰਪੁਰ ਦੇ ਮੁਕੇਰੀਆਂ ਰੇਲਵੇ ਸਟੇਸ਼ਨ ਨੇੜੇ ਰੋਕਿਆ ਗਿਆ ਅਤੇ ਉਥੋਂ ਪੈਟਰੋਲ ਟੈਂਕਰਾਂ ਨੂੰ ਦੁਬਾਰਾ ਜਲੰਧਰ ਲਈ ਰਵਾਨਾ ਕੀਤਾ ਗਿਆ। ਪੂਰੀ ਮਾਲ ਗੱਡੀ ਦੇ ਨਾਲ ਪੈਟਰੋਲ ਟੈਂਕਰ ਲੱਗੇ ਹੋਏ ਸਨ। ਦੱਸ ਦਈਏ ਕਿ ਫ਼ਿਰੋਜ਼ਪੁਰ ਡਿਵੀਜ਼ਨ ਇਸ ਘਟਨਾ ਨੂੰ ਵੱਡੀ ਘਟਨਾ ਮੰਨ ਰਹੀ ਹੈ ਕਿਉਂਕਿ ਇਸ ਨਾਲ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ।
Latest Videos

Asia Cup 2025: ਇੱਕ ਵਾਰ ਫਿਰ ਸਰੇਂਡਰ ਨੂੰ ਮਜਬੂਰ ਹੋਈ ਪਾਕਿਸਤਾਨੀ ਟੀਮ

Rahul Gandhi Press Conference: ਵੋਟ ਚੋਰੀ ਦੇ ਦਾਅਵਿਆਂ ਤੋਂ ਬਾਅਦ ਰਾਹੁਲ ਗਾਂਧੀ ਦੇ ਨਵੇਂ ਆਰੋਪ

Video : ਰਾਹੁਲ ਗਾਂਧੀ ਨੇ ਬੱਚੇ ਨੂੰ ਗਿਫਟ ਕੀਤੀ ਸਾਈਕਲ, ਵੀਡੀਓ ਕਾਲ ਰਾਹੀਂ ਕੀਤੀ ਗੱਲ

PM Modis 75th Birthday: ਪ੍ਰਧਾਨ ਮੰਤਰੀ ਮੋਦੀ ਦਾ ਵਿਜ਼ਨ... ਆਤਮਨਿਰਭਰਤਾ ਬਣਿਆ ਮਿਸ਼ਨ
