315 ਬੋਰ ਦੀ ਰਾਈਫਲ ਨਾਲ ਫਸਲਾਂ ਨੂੰ ਤਬਾਹ ਕਰਨ ਵਾਲੇ ਜਾਨਵਰਾਂ ਦਾ ਕੀਤਾ ਜਾਵੇਗਾ ਸ਼ਿਕਾਰ

Sep 13, 2023 | 6:05 PM

ਹੁਣ ਫਸਲਾਂ ਨੂੰ ਤਬਾਹ ਕਰਨ ਵਾਲੇ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਹਥਿਆਰਾਂ ਵਿਚ ਸੋਧ ਕੀਤਾ ਗਿਆ ਹੈ। ਇਹ ਫੈਸਲਾ ਪੰਜਾਬ ਰਾਜ ਜੰਗਲੀ ਬੋਰਡ ਵੱਲੋਂ ਕੀਤਾ ਗਿਆ ਹੈ। ਦੱਸ ਦਈਏ ਕਿ ਹੁਣ ਜਾਨਵਰਾਂ ਦਾ ਸ਼ਿਕਾਰ ਕਰਨ ਲਈ 315 ਬੋਰ ਦੀ ਰਾਈਫਲ ਦੀ ਵਰਤੋ ਕੀਤੀ ਜਾਵੇਗੀ।

ਪੰਜਾਬ ਵਿੱਚ ਹੁਣ ਫਸਲਾਂ ਨੂੰ ਤਬਾਹ ਕਰਨ ਵਾਲੇ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਹਥਿਆਰਾਂ ਵਿਚ ਸੋਧ ਕੀਤਾ ਗਿਆ ਹੈ। ਇਹ ਫੈਸਲਾ ਪੰਜਾਬ ਰਾਜ ਜੰਗਲੀ ਬੋਰਡ ਵੱਲੋਂ ਕੀਤਾ ਗਿਆ ਹੈ। ਦੱਸ ਦਈਏ ਕਿ ਹੁਣ ਜਾਨਵਰਾਂ ਦਾ ਸ਼ਿਕਾਰ ਕਰਨ ਲਈ 315 ਬੋਰ ਦੀ ਰਾਈਫਲ ਦੀ ਵਰਤੋ ਕੀਤੀ ਜਾਵੇਗੀ। ਦੱਸ ਦਈਏ ਕਿ ਪਹਿਲਾਂ 12 ਬੋਰ ਦੇ ਹਥਿਆਰਾਂ ਨਾਲ ਹਮਲਾ ਕੀਤਾ ਜਾਂਦਾ ਸੀ। 315 ਬੋਰ ਰਾਈਫਲ ਸੰਬੰਧੀ ਜਾਰੀ ਕੀਤੇ ਗਏ ਅਸਲਾ ਲਾਇਸੈਂਸ ਨਾਲ ਸਬੰਧਤ ਨਿਯਮਾਂ ਵਿਚ ਪੰਜਾਬ ਦੇ ਰਾਜ ਜੰਗਲੀ ਜੀਵ ਬੋਰਡ ਵੱਲੋਂ ਤਬਦੀਲੀ ਕੀਤੀ ਗਈ ਹੈ। ਲਾਇਸੈਂਸ ਜ਼ਮੀਨ ਮਾਲਕ ਦੇ ਨਾਮ ‘ਤੇ ਹੀ ਦਿੱਤਾ ਜਾਵੇਗਾ। ਇਹ ਲਾਇਸੰਸ ਸਿਰਫ਼ ਇੱਕ ਸਾਲ ਲਈ ਵੈਧ ਹੋਵੇਗਾ। ਇਹ ਸਪੱਸ਼ਟ ਹੈ ਕਿ ਜ਼ਿਮੀਦਾਰਾਂ ਨੂੰ ਹਰ ਸਾਲ ਆਪਣਾ ਲਾਇਸੈਂਸ ਰੀਨਿਊ ਕਰਨਾ ਹੋਵੇਗਾ। ਉਥੇ ਹੀ ਪੰਜਾਬ ਰਾਜ ਜੀਵ ਬੋਰਡ ਵਿਭਾਗ ਕੋਲ ਜ਼ਿਮੀਂਦਾਰ ਨੂੰ ਸ਼ਿਕਰ ਤੋਂ ਬਾਅਦ ਪਸ਼ੂ ਦੀ ਲਾਸ਼ ਜਮ੍ਹਾਂ ਕਰਵਾਉਣੀ ਪਵੇਗੀ।