ਨਵਜੋਤ ਸਿੰਘ ਸਿੱਧੂ ਨੇ PPCC ਪ੍ਰਧਾਨ ਵੜਿੰਗ ਨਾਲ ਆਪਣੀ ਲੜਾਈ ਦੀ ਦੱਸੀ ਵਜ੍ਹਾ, ਸੁਣੋ ਕੀ ਕਿਹਾ? Punjabi news - TV9 Punjabi

ਨਵਜੋਤ ਸਿੰਘ ਸਿੱਧੂ ਨੇ PPCC ਪ੍ਰਧਾਨ ਵੜਿੰਗ ਨਾਲ ਆਪਣੀ ਲੜਾਈ ਦੀ ਦੱਸੀ ਵਜ੍ਹਾ, ਸੁਣੋ ਕੀ ਕਿਹਾ?

Published: 

11 Jan 2024 14:37 PM

ਮੋਗਾ ਚ ਸਿੱਧੂ ਦੀ ਅਗਲੀ ਰੈਲੀ ਬੁੱਘੀਪੁਰਾ ਬਾਈਪਾਸ ਤੇ ਹੋਵੇਗੀ। ਉਨ੍ਹਾਂ ਦੀ ਇਹ ਰੈਲੀ ਵੀ ਜੀਤੇਗਾ ਪੰਜਾਬ, ਜੀਤੇਗਾ ਕਾਂਗਰਸ ਦੇ ਬੈਨਰ ਹੇਠ ਹੋਵੇਗੀ। ਰੈਲੀ ਲਈ ਜਾਰੀ ਕੀਤੇ ਗਏ ਪੋਸਟਰ ਵਿੱਚ ਪਾਰਟੀ ਹਾਈਕਮਾਂਡ ਦੀਆਂ ਤਸਵੀਰਾਂ ਤੋਂ ਇਲਾਵਾ ਪਾਰਟੀ ਇੰਚਾਰਜ ਦੇਵੇਂਦਰ ਯਾਦਵ, ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਅਦਾਕਾਰ ਸੋਨੂੰ ਸੋਦੂ ਦੀ ਭੈਣ ਅਤੇ ਪੰਜਾਬ ਕਾਂਗਰਸ ਆਗੂ ਮਾਲਵਿਕਾ ਸੂਦ ਦੀਆਂ ਤਸਵੀਰਾਂ ਨੂੰ ਵੀ ਥਾਂ ਦਿੱਤੀ ਗਈ ਹੈ। ਇਸ ਤੋਂ ਇਲਾਵਾ ਧਰਮਪਾਲ ਸਿੰਘ ਨਿਹਾਲ ਸਿੰਘ ਅਤੇ ਹਲਕਾ ਮੋਗਾ ਦੀ ਫੋਟੋ ਹੈ।

Follow Us On

ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨਾਲ ਮੁਲਾਕਾਤ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਮੇਰੀ ਲੜਾਈ ਨਿੱਜੀ ਨਹੀਂ, ਸਗੋਂ ਵਿਚਾਰਧਾਰਾ ਦੀ ਹੈ, ਮੀਟਿੰਗ ‘ਚ ਦੇਵੇਂਦਰ ਯਾਦਵ ਨੂੰ ਸਭ ਕੁਝ ਦੱਸ ਦਿੱਤਾ ਹੈ। ਇਸ ਤੋਂ ਇਲਾਵਾ ਬੈਠਕ ਤੋਂ ਬਾਅਦ ਸਿੱਧੂ ਨੇ ਕੀਤੀਆਂ ਜਾ ਰਹੀਆਂ ਵੱਖਰੀ ਰੈਲੀ ਬਾਰੇ ਸਿੱਧੂ ਨੇ ਕਿਹਾ ਕਿ ਇਹ ਪ੍ਰੋਗਰਾਮ ਪਹਿਲਾਂ ਤੋਂ ਹੀ ਤੈਅ ਸੀ।

ਸਿੱਧੂ ਦਾ ਆਪਣੀ ਹੀ ਪਾਰਟੀ ਦੇ ਲੀਡਰਾਂ ਨਾਲ ਅਣ-ਬਣ ਚੱਲ ਰਹੀ ਹੈ। ਜੋ ਉਨ੍ਹਾਂ ਦੀਆਂ ਪਾਰਟੀ ਤੋਂ ਵੱਖ ਹੋ ਕੇ ਵੱਖ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੋਂ ਸਾਫ ਨਜ਼ਰ ਆ ਰਿਹਾ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਹੈ ਕਿ ਸਿੱਧੂ ਆਪਣੀ ਪਾਰਟੀ ਤੋਂ ਵੱਖ ਹੋ ਕੇ ਕੰਮ ਕਰ ਰਹੇ ਹਨ। ਸਗੋਂ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਕਈ ਦਫ਼ਾ ਅਜਿਹਾ ਕਰ ਚੁੱਕੇ ਹਨ। ਸਿੱਧੂ ਦੇ ਬਾਕੀਆਂ ਤੇਵਰਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਕਈ ਸੀਟਾਂ ਤੇ ਨੁਕਸਾਨ ਪਹੁੰਚਾਇਆ ਸੀ। ਇੱਥੋਂ ਤੱਕ ਕਿ ਸਿੱਧੂ ਨੂੰ ਪਾਰਟੀ ਵਿੱਚੋਂ ਕੱਢਣ ਦੀ ਗੱਲ ਵੀ ਚੱਲ ਰਹੀ ਸੀ। ਹੁਣ ਉਨ੍ਹਾਂ ਨੇ ਬਠਿੰਡਾ ਤੋਂ ਬਾਅਦ ਹੁਸ਼ਿਆਰਪੁਰ ਚ ਰੈਲੀ ਕੀਤੀ ਹੈ। ਜਿੱਥੇ ਉਨ੍ਹਾਂ ਪਾਰਟੀ ਦੀ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਤੇ ਸਵਾਲ ਖੜ੍ਹੇ ਕੀਤੇ।

Exit mobile version