Punjab: ਪੰਜਾਬ ਸਰਕਾਰ ਦੀ ਆਮ ਆਦਮੀ ਨੂੰ ਸੌਗਾਤ, ਹੁਣ ਮਿਲਣਗੀਆਂ ਸਸਤੀ ਦਵਾਈਆਂ

| Edited By: Yogesh

| Mar 17, 2023 | 11:00 AM

ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨੂੰ ਇੱਕ ਹੋਰ ਸੌਗਾਤ ਦਿੱਤੀ ਹੈ। ਹੁਣ ਪੰਜਾਬੀਆਂ ਨੂੰ ਮੁਫ਼ਤ ਬਿਜਲੀ ਦੇ ਨਾਲ ਨਾਲ ਸਸਤੀ ਦਵਾਈਆਂ ਵੀ ਮਿਲਣਗੀਆਂ।

ਪੰਜਾਬ ਤੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਬਜਟ ਸੈਸ਼ਨ ਤੋਂ ਬਾਅਦ ਨਵੀਂ ਮੈਡੀਕਲ ਨੀਤਿ ਲਾਗੂ ਕੀਤੀ ਹੈ। ਇਸ ਮੈਡਿਕਲ ਪਾਲਿਸੀ ਦੇ ਤਹਿਤ ਆਮ ਆਦਮੀ ਨੂੰ ਸਸਤੀ ਦਵਾਈਆਂ ਮੁਹਈਆ ਕਰਵਾਈ ਜਾਣਗੀਆਂ। ਸਿਹਤ ਮੰਤਰੀ ਨੇ ਕਿਹਾ ਕਿ ਬਾਜਾਰ ਵਿੱਚ 50 ਰੂਪਏ ਵਿੱਚ ਮਿਲਣ ਵਾਲੀ ਦਵਾਈ ਸਰਕਾਰੀ ਕੇਂਦਰਾਂ ਤੇ ਮਹਿਜ 15 ਰੁਪਏ ਦੀ ਮਿਲ ਸਕਦੀ ਹੈ। ਜਨ ਔਸ਼ਧੀ ਯੋਜਨਾ ਦੇ ਤਹਿਤ ਕੇਂਦਰ ਤੋਂ ਸਸਤੀ ਦਵਾਈਆਂ ਲੈ ਕੇ ਸਰਕਾਰੀ ਹਸਪਤਾਲ ਵਿੱਚ ਸਸਤੀ ਦਵਾਈਆਂ ਮਿਲਣ ਗੀਆਂ। ਜਨ ਔਸ਼ਧੀ ਯੋਜਨਾ ਨੂੰ ਪੰਜਾਬ ਸਰਕਾਰ ਜਲਦ ਹੀ ਲਾਗੂ ਕਰ ਸਕਦੀ ਹੈ।ਇਸ ਦੇ ਨਾਲ-ਨਾਲ ਹੀ ਸੂਬੇ ਵਿੱਚ ਯੋਗਾ ਸੈਂਟਰ ਰਾਹੀ ਜਨਤਾ ਨੂੰ ਸਿਹਤ ਅਤੇ ਰੋਜਗਾਰ ਦੇਣ ਦੀ ਗੱਲ੍ਹ ਵੀ ਕਹੀ। ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਜਲਦ ਹੀ ਮੈਂਟਲ ਹੈਲਥ ਪਾਲਿਸੀ ਲਾਗੂ ਕੀਤੀ ਜਾਵੇਗੀ, ਜਿਸ ਤੋਂ ਸੁਸਾਈਡ ਦੇ ਕੇਸ ਵਿੱਚ ਘਾਟਾ ਹੋਵੇਗਾ। ਕਿਊਂਕੀ ਇਸ ਯੋਜਨਾ ਦੇ ਤਹਿਤ ਨੌਜਵਾਨਾਂ ਲਈ ਕਾਊਂਸਲਿੰਗ ਸੈਸ਼ਨ ਦਿੱਤਾ ਜਾਵੇਗਾ ਜਿਸ ਦੇ ਤਹਿਤ ਕਾਲੇਜ ਦੇ ਬੱਚਿਆਂ ਤੇ ਸਟਾਫ ਨੂੰ ਪੂਰੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਦੇ ਨਾਲ-ਨਾਲ 22 ਮਾਰਚ ਨੂੰ ਨਸ਼ੇ ਤੋਂ ਬਚਨ ਲਈ ਬਜਟ ਸੈਸ਼ਨ ਦੇ ਦੌਰਾਣ ਵਿਸਤਾਰ ਜਾਣਕਾਰੀ ਦੇਣ ਦੀ ਗੱਲ੍ਹ ਵੀ ਕਹੀ।

Published on: Mar 11, 2023 05:26 PM