Punjab Flood: ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ Sunil Jakhar, ਸੁਣੇ ਲੋਕਾਂ ਦੇ ਦੁਖੜੇ
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਪਹੁੰਚੇ, ਉਹਨਾਂ ਨੇ ਮੋਹਾਲੀ ਚੰਡੀਗੜ੍ਹ ਅਤੇ ਦੇ ਨੇੜਲੇ ਪਿੰਡ ਦਾ ਜਾਇਜ਼ਾ ਲਿਆ।
ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕਈ ਥਾਵਾਂ ‘ਤੇ ਕਾਫੀ ਨੁਕਸਾਨ ਹੋਇਆ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਸਾਰੇ ਵੱਡੇ ਆਗੂ ਪਹੁੰਚ ਰਹੇ ਹਨ, ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਪਹੁੰਚੇ, ਉਹਨਾਂ ਨੇ ਮੋਹਾਲੀ ਚੰਡੀਗੜ੍ਹ ਅਤੇ ਦੇ ਨੇੜਲੇ ਪਿੰਡ ਦਾ ਜਾਇਜ਼ਾ ਲਿਆ। ਜਿਲੇ ਦੀ ਡਿਪਟੀ ਕਮਿਸ਼ਨਰ ਨੂੰ ਉਹਨਾਂ ਮੌਕੇ ਤੇ ਹੀ ਫ਼ੋਨ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ,ਪੀੜਤ ਲੋਕਾਂ ਦੀ ਜਲਦੀ ਤੋ ਜਲਦੀ ਮੱਦਦ ਕਰਨ ਲਈ ਬੇਨਤੀ ਕੀਤੀ ਤੇ ਪੀੜਤ ਲੋਕਾਂ ਦੀ ਜਿਲੇ ਦੀ ਡਿਪਟੀ ਕਮਿਸ਼ਨਰ ਨਾਲ ਗੱਲ-ਬਾਤ ਵੀ ਕਰਵਾਈ ।ਸੁਨੀਲ ਜਾਖੜ ਜੀ ਨੇ ਕਿਹਾ ਪੰਜਾਬ ਭਾਜਪਾ ਹੜ ਪ੍ਰਭਾਵਿਤ ਲੋਕਾਂ ਦੇ ਮੋਢੇ ਨਾਲ ਮੋਢਾ ਜੋੜਕੇ ਖੜੀ ਹੈ ਤੇ ਲੋਕਾ ਦੀ ਹਰ ਸੰਭਵ ਮੱਦਦ ਦੀ ਕੋਸ਼ਿਸ਼ ਕੀਤੀ ਜਾਵੇਗੀ ।