Punjab Flood: ਪੰਜਾਬ ਨੂੰ ਮਿਲੇ 1600 ਕਰੋੜ ਦੇ ਰਾਹਤ ਪੈਕੇਜ ‘ਤੇ ਭਖੀ ਸਿਆਸਤ, ਕੀ ਬੋਲੇ ਮੰਤਰੀ ਚੀਮਾ, ਵੇਖੋ VIDEO
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਜਦੋਂ ਕੇਂਦਰ ਵੱਲੋਂ ਪਹਿਲਾਂ ਦਿੱਤੈ 12 ਹਜਾਰ ਕਰੋੜ ਰੁਪਏ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਫੰਡ ਹਰ ਸਾਲ ਸੂਬੇ ਨੂੰ ਮਿਲਦਾ ਹੈ। ਜਿਸਨੂੰ ਲੋਕ ਭਲਾਈ ਦੇ ਕੰਮਾਂ ਵਿੱਚ ਖਰਚ ਕਰ ਦਿੱਤਾ ਜਾਂਦਾ ਹੈ।
ਪੰਜਾਬ ਵਿੱਚ ਹੜ੍ਹਾਂ ਨਾਲ ਹੋਈ ਤਬਾਹੀ ਤੋਂ ਬਾਅਦ ਹੁਣ ਰਾਹਤ ਪੈਕੇਜ ਨੂੰ ਲੈ ਕੇ ਸਿਆਸਤ ਭੱਖ ਗਈ ਹੈ। ਬੀਤੇ ਦਿਨ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੂਬੇ ਲਈ 1600 ਕਰੋੜ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ, ਜਿਸਨੂੰ ਆਮ ਆਦਮੀ ਪਾਰਟੀ ਊੱਠ ਦੇ ਮੁੰਹ ਵਿੱਚ ਜੀਰਾ ਦੱਸ ਰਹੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਜਦੋਂ ਕੇਂਦਰ ਵੱਲੋਂ ਪਹਿਲਾਂ ਮਿਲੇ 12 ਹਜਾਰ ਕਰੋੜ ਰੁਪਏ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਫੰਡ ਹਰ ਸਾਲ ਸੂਬੇ ਨੂੰ ਮਿਲਦਾ ਹੈ। ਜਿਸਨੂੰ ਲੋਕ ਭਲਾਈ ਦੇ ਕੰਮਾਂ ਵਿੱਚ ਖਰਚ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਆਰੋਪ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਝੂਠ ਬੋਲ ਰਹੀ ਹੈ। ਨਾਲ ਹੀ ਉਨ੍ਹਾਂ ਨੇ ਪੰਜਾਬ ਨੂੰ ਹੋਏ ਨੁਕਸਾਨ ਲਈ ਇਸ ਰਾਹਤ ਪੈਕੇਜ ਨੂੰ ਮਜਾਕ ਕਰਾਰ ਦਿੱਤਾ ਹੈ। ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਮੰਤਰੀ ਦਾ ਹਿੰਦੀ ਨਾ ਆਉਣ ਕਰਕੇ ਮਜਾਕ ਵੀ ਉਡਾਇਆ। ਵੇਖੋ ਵੀਡੀਓ…
Published on: Sep 10, 2025 01:58 PM IST
