Punjab Flood: ਪਾਕਿਸਤਾਨ ਤੋਂ ਆ ਰਹੇ ਪਾਣੀ ‘ਚ ਤੈਰ ਰਹੇ ਜਹਿਰੀਲੇ ਜਾਨਵਰ, ਲੋਕਾਂ ਦੀ ਸਰਕਾਰ ਨੂੰ ਭਾਵੁਕ ਅਪੀਲ

| Edited By: Kusum Chopra

| Sep 05, 2025 | 5:31 PM IST

ਸਰਹੱਦ 'ਤੇ ਲੱਗੀ ਵਾੜ ਵੀ ਪੂਰੀ ਤਰ੍ਹਾਂ ਇਸ ਵਿੱਚ ਡੁੱਬ ਗਈ ਹੈ। ਵਾੜ ਦੇ ਨੇੜੇ ਬਣਿਆ ਡੈਮ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੀ ਰੱਖਿਆ ਕਰ ਰਿਹਾ ਹੈ। ਜੇਕਰ ਇਹ ਡੈਮ ਟੁੱਟਦਾ ਹੈ ਤਾਂ 30-35 ਪਿੰਡਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਸਰਹੱਦੀ ਪਿੰਡ ਬਹਿਕ ਪਛਾੜੀਆਂ ਦੇ ਨੇੜੇ ਭਾਰਤੀ ਪਿੰਡ ਪਾਕਿਸਤਾਨ ਤੋਂ ਹੜ੍ਹ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਸਰਹੱਦ ‘ਤੇ ਲੱਗੀ ਵਾੜ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ ਹੈ। ਪਿੰਡਾਂ ਵਿੱਚ ਭਰੇ ਪਾਣੀ ਵਿੱਚ ਤੈਰ ਰਹੇ ਮਗਰਮੱਛਾਂ ਅਤੇ ਜ਼ਹਿਰੀਲੇ ਸੱਪਾਂ ਤੋਂ ਲੋਕ ਡਰੇ ਹੋਏ ਹਨ। ਲੋਕਾਂ ਨੇ ਕਈ ਪਿੰਡਾਂ ਵਿੱਚ ਮਗਰਮੱਛ ਦੇਖੇ ਹਨ। ਪਿੰਡ ਵਾਸੀ ਰੇਸ਼ਮ ਸਿੰਘ ਅਤੇ ਜਸਵਿੰਦਰ ਸਿੰਘ ਨੇ ਦੱਸਿ ਕਿ ਬਹਿਕ ਪਛਾੜੀਆਂ ਦੇ ਨੇੜੇ ਪਾਕਿਸਤਾਨ ਵਾਲੇ ਪਾਸੇ 20 ਫੁੱਟ ਡੂੰਘਾ ਪਾਣੀ ਹੈ। ਸਰਹੱਦ ‘ਤੇ ਲੱਗੀ ਵਾੜ ਵੀ ਪੂਰੀ ਤਰ੍ਹਾਂ ਇਸ ਵਿੱਚ ਡੁੱਬ ਗਈ ਹੈ। ਵਾੜ ਦੇ ਨੇੜੇ ਬਣਿਆ ਡੈਮ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੀ ਰੱਖਿਆ ਕਰ ਰਿਹਾ ਹੈ। ਜੇਕਰ ਇਹ ਡੈਮ ਟੁੱਟਦਾ ਹੈ ਤਾਂ 30-35 ਪਿੰਡਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਲੋਕ ਇਸ ਡੈਮ ਨੂੰ ਮਜ਼ਬੂਤ ​​ਕਰਨ ਵਿੱਚ ਲੱਗੇ ਹੋਏ ਹਨ। ਦੇਖੋ ਵੀਡੀਓ

Published on: Sep 05, 2025 05:16 PM IST