Punjab Flood: ਹੜ੍ਹ ਪੀੜਤਾਂ ਦਾ ਦਰਦ ਵੰਡਣ ਲਈ ਅੱਗੇ ਆਏ ਸ਼ਾਹਰੁੱਖ ਖਾਨ, ਕੀਤਾ ਵੱਡਾ ਐਲਾਨ
ਹੜ੍ਹ ਪੀੜਤਾਂ ਦੀ ਮਦਦ ਲਈ ਵੱਡੀ ਗਿਣਤੀ ਵਿੱਚ ਲੋਕ ਮਦਦ ਦਾ ਹੱਥ ਵਧਾ ਰਹੇ ਹਨ। ਇਨ੍ਹਾਂ ਵਿੱਚ ਬਾਲੀਵੱਡ ਤੋਂ ਪਾਲੀਵੁੱਡ ਦੇ ਕਲਾਕਾਰ ਵੀ ਸ਼ਾਮਲ ਹਨ। ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਪੰਜਾਬ ਵਿੱਚ ਭਾਰੀ ਹੜ੍ਹਾਂ ਅਤੇ ਤਬਾਹੀ ਦੇ ਵਿਚਕਾਰ ਵੱਡਾ ਦਿਲ ਦਿਖਾਇਆ ਹੈ।
Shahrukh Khan on Punjab Flood: ਪੰਜਾਬ ਵਿੱਚ ਬਾਰਿਸ਼ ਤੋਂ ਰਾਹਤ ਦੇ ਬਾਅਦ ਪੰਜਾਬ ਚ ਹੁਣ ਹੜ੍ਹ ਦਾ ਪਾਣੀ ਹੌਲੀ-ਹੌਲੀ ਥੱਲੇ ਉੱਤਰ ਰਿਹਾ ਹੈ। ਹਾਲਾਂਕਿ, ਪਾਣੀ ਘਟਣ ਦੇ ਨਾਲ ਮੁਸੀਬਤਾਂ ਵਧਦੀਆਂ ਜਾ ਰਹੀਆਂ ਹਨ। ਪਾਣੀ ਘਟਣ ਨਾਲ ਹੜ੍ਹ ਦੀ ਅਸਲੀ ਸਥਿਤੀ ਨਜ਼ਰ ਆ ਰਹੀ ਹੈ। ਕਿਸਾਨਾਂ ਦੇ ਖੇਤਾਂ ਚ ਕਈ-ਕਈ ਫੁੱਟ ਰੇਤ ਚੜ੍ਹ ਗਈ ਹੈ, ਪਾਣੀ ਘੱਟਣ ਨਾਲ ਪਸ਼ੂਆਂ ਦੀਆਂ ਲਾਸ਼ਾਂ ਨਜ਼ਰ ਆ ਰਹੀਆਂ ਹਨ ਤੇ ਕਈ ਇਲਾਕਿਆਂ ਚ ਬਦਬੂ ਫੈਲ ਗਈ ਹੈ। ਹੜ੍ਹ ਪੀੜਤਾਂ ਦੀ ਮਦਦ ਲਈ ਵੱਡੀ ਗਿਣਤੀ ਵਿੱਚ ਲੋਕ ਮਦਦ ਦਾ ਹੱਥ ਵਧਾ ਰਹੇ ਹਨ। ਇਨ੍ਹਾਂ ਵਿੱਚ ਬਾਲੀਵੱਡ ਤੋਂ ਪਾਲੀਵੁੱਡ ਦੇ ਕਲਾਕਾਰ ਵੀ ਸ਼ਾਮਲ ਹਨ। ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਪੰਜਾਬ ਵਿੱਚ ਭਾਰੀ ਹੜ੍ਹਾਂ ਅਤੇ ਤਬਾਹੀ ਦੇ ਵਿਚਕਾਰ ਵੱਡਾ ਦਿਲ ਦਿਖਾਇਆ ਹੈ। ਅਦਾਕਾਰ ਦੀ ਮੀਰ ਫਾਊਂਡੇਸ਼ਨ ਨੇ ਲੋਕਰ ਐਨਜੀਓ ਦੇ ਨਾਲ ਮਿਲ ਕੇ 1500 ਪਰਿਵਾਰਾਂ ਨੂੰ ਮਦਦ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਲਈ ਹੈ। ਸ਼ਾਹਰੁਖ ਦੀ ਐਨਜੀਓ ਪੀੜਤਾਂ ਨੂੰ ਕੀ-ਕੀ ਮਦਦ ਕਰਨ ਜਾ ਰਹੀ ਹੈ…ਵੇਖ ਇਹ ਵੀਡੀਓ…
Published on: Sep 12, 2025 03:03 PM IST
