Punjab Covid: ਪੰਜਾਬ ‘ਚ ਕੋਰੋਨਾ ਦੇ ਵੱਧ ਰਹੇ ਐਕਟਿਵ ਕੇਸ, ਬਠਿੰਡਾ ਸਰਕਾਰੀ ਹਸਪਤਾਲ ‘ਚ ਦਾਖਲ ਹੋ ਰਹੇ ਮਰੀਜ – Punjabi News

Punjab Covid: ਪੰਜਾਬ ‘ਚ ਕੋਰੋਨਾ ਦੇ ਵੱਧ ਰਹੇ ਐਕਟਿਵ ਕੇਸ, ਬਠਿੰਡਾ ਸਰਕਾਰੀ ਹਸਪਤਾਲ ‘ਚ ਦਾਖਲ ਹੋ ਰਹੇ ਮਰੀਜ

Updated On: 

25 Apr 2023 19:30 PM

ਪੰਜਾਬ 'ਚ ਸੋਮਵਾਰ ਨੂੰ ਕੋਰੋਨਾ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 232 ਮਰੀਜ਼ ਠੀਕ ਹੋਣ ਨਾਲ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਕਮੀ ਆਈ ਹੈ।

Follow Us On

Punjab Covid:ਪੰਜਾਬ ‘ਚ ਸੋਮਵਾਰ ਨੂੰ ਕੋਰੋਨਾ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 232 ਮਰੀਜ਼ ਠੀਕ ਹੋਣ ਨਾਲ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਕਮੀ ਆਈ ਹੈ। ਹਾਲਾਂਕਿ, ਪਿਛਲੇ 24 ਘੰਟਿਆਂ ਦੌਰਾਨ, ਰਾਜ ਵਿੱਚ 131 ਨਵੇਂ ਮਰੀਜ਼ਾਂ ਦੀ ਵੀ ਪੁਸ਼ਟੀ ਹੋਈ ਹੈ। ਸੂਬੇ ਵਿੱਚ ਮਰਨ ਵਾਲੇ ਕੋਰੋਨਾ ਦੇ ਚਾਰ ਮਰੀਜ਼ਾਂ ਬਾਰੇ ਸਿਹਤ ਵਿਭਾਗ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ। ਸਿਹਤ ਵਿਭਾਗ ਦੇ ਬੁਲੇਟਿਨ ਮੁਤਾਬਕ ਜਿੱਥੇ ਐਤਵਾਰ ਨੂੰ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2000 ਦਾ ਅੰਕੜਾ ਪਾਰ ਕਰ ਗਈ ਸੀ, ਉੱਥੇ ਹੀ ਸੋਮਵਾਰ ਨੂੰ ਮਰੀਜ਼ਾਂ ਦੇ ਠੀਕ ਹੋਣ ਨਾਲ ਇਹ ਘੱਟ ਕੇ 1995 ‘ਤੇ ਆ ਗਈ। ਸੋਮਵਾਰ ਨੂੰ ਸੂਬੇ ‘ਚ 1276 ਸੈਂਪਲ ਲਏ ਗਏ। ਜਾਂਚ ਦੇ ਆਧਾਰ ‘ਤੇ, ਕੋਰੋਨਾ ਦੀ ਲਾਗ ਦਰ 10.27 ਪ੍ਰਤੀਸ਼ਤ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ।

Exit mobile version