ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024
Punjab Congress 'ਚ ਇਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਖਿਲਾਫ ਨਜ਼ਰ ਆਏ ਕਾਂਗਰਸੀ ਆਗੂ, ਬਾਜਵਾ ਨੇ ਦਿੱਤੀ ਖਾਸ ਸਲਾਹ

Punjab Congress ‘ਚ ਇਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਖਿਲਾਫ ਨਜ਼ਰ ਆਏ ਕਾਂਗਰਸੀ ਆਗੂ, ਬਾਜਵਾ ਨੇ ਦਿੱਤੀ ਖਾਸ ਸਲਾਹ

tv9-punjabi
TV9 Punjabi | Updated On: 21 Dec 2023 10:07 AM

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ- ਮੈਂ ਇਹ ਸਿੱਧੂ ਸਾਹਿਬ ਨੂੰ ਦੱਸਾਂਗਾ, ਕੁਝ ਸਮਝਦਾਰੀ ਨਾਲ ਕੰਮ ਕਰੋ। ਉਨ੍ਹਾਂ ਦੀ ਇੱਕ ਹੀ ਸਲਾਹ ਹੈ, ਪਾਰਟੀ ਕਾਡਰ ਨਾਲ ਚੱਲੋ। ਪਾਰਟੀ ਦੀਆਂ ਸਟੇਜਾਂ 'ਤੇ ਆ ਜਾਓ। ਦੋ ਦਿਨ ਬਾਅਦ 21 ਅਤੇ 22 ਦਸੰਬਰ ਨੂੰ ਕਾਂਗਰਸ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਧਰਨੇ ਦਿੱਤੇ ਜਾ ਰਹੇ ਹਨ। ਇੱਕ ਜਗਰਾਉਂ ਵਿੱਚ ਅਤੇ ਦੂਜਾ ਫਗਵਾੜਾ ਵਿੱਚ ਰੋਸ ਪ੍ਰਦਰਸ਼ਨ ਹੈ। ਤੁਸੀਂ ਜੋ ਕਹਿਣਾ ਚਾਹੁੰਦੇ ਹੋ, ਉੱਥੇ ਆ ਕੇ ਕਹੋ। ਆਪਣੀ ਵੱਖਰੀ ਸਟੇਜ ਕਾਇਮ ਕਰਨੀ ਚੰਗੀ ਗੱਲ ਨਹੀਂ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ੁਰੂ ਹੋਇਆ ਅੰਦਰੂਨੀ ਕਲੇਸ਼ ਅਜੇ ਵੀ ਖਤਮ ਨਹੀਂ ਹੋਇਆ ਹੈ। ਹਾਲ ਹੀ ‘ਚ ਪ੍ਰੈੱਸ ਕਾਨਫਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ 25 ਸਾਲਾਂ ਤੋਂ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ-ਨਾਲ ਕਾਂਗਰਸ ਦੇ ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਤੇ ਨਿਸ਼ਾਨਾ ਸਾਧਿਆ ਸੀ। ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ‘ਤੇ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਭੜਕਦੇ ਨਜ਼ਰ ਆਏ।

Published on: Dec 20, 2023 01:15 PM