Punjab Congress: ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਖਿਲਾਫ ਮੁੜ ਦਿਖਾਏ ਬਾਗੀ ਸੁਰ, ਭਾਜਪਾ ‘ਚ ਮੁੜ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਤੇਜ਼

| Edited By: Isha Sharma

Feb 08, 2024 | 2:39 PM IST

ਬੀਤੇ ਦਿਨੀਂ ਪੰਜਾਬ ਕਰਾਂਗਰਸ ਇੰਚਾਰਜ ਦੇਵੇਂਦਰ ਯਾਦਵ ਵੱਲੋਂ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ 11 ਫਰਵਰੀ ਨੂੰ ਸਮਰਾਲਾ ਵਿੱਚ ਹੋਣ ਵਾਲੀ ਕਨਵੈਨਸ਼ਨ ਸਬੰਧੀ ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਦੀ ਮੀਟਿੰਗ ਕੀਤੀ ਸੀ। ਇਸ ਵਿੱਚ ਨਵੋਜਤ ਸਿੰਘ ਸਿੱਧੂ ਮੌਜੂਦ ਨਹੀਂ ਸਨ। ਉਸੇ ਦਿਨ ਦੇਰ ਸ਼ਾਮ ਨਵਜੋਤ ਸਿੱਧੂ ਨੇ ਖੁਦ ਸੋਸ਼ਲ ਮੀਡੀਆ ਤੇ ਇੱਕ ਫੋਟੋ ਸ਼ੇਅਰ ਕੀਤੀ ਸੀ।

ਪੰਜਾਬ ਕਾਂਗਰਸ ਵੱਲੋਂ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਖਿਲਾਫ ਕਾਰਵਾਈ ਲਈ ਪਾਰਟੀ ਹਾਈਕਮਾਂਡ ਨੂੰ ਪੱਤਰ ਲਿਖਿਆ ਗਿਆ ਹੈ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ x ਤੇ ਪੋਸਟ ਪਾ ਕੇ ਆਪਣੇ ਵਿਰੋਧੀਆਂ ਤੇ ਤਿੱਖਾ ਹਮਲਾ ਕੀਤਾ ਹੈ। ਸਿੱਧੂ ਨੇ ਲਿਖਿਆ ਹੈ ਕਿ ਮੈਂ ਅਕਸਰ ਆਪਣੇ ਖਿਲਾਫ ਕਹੀਆਂ ਗੱਲਾਂ ਨੂੰ ਚੁੱਪਚਾਪ ਸੁਣਦਾ ਹਾਂ ਮੈਂ ਜਵਾਬ ਦੇਣ ਦਾ ਅਧਿਕਾਰ ਵਕਤ ਨੂੰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਉਹ ਦੋ ਵਾਰ ਇਸੇ ਤਰ੍ਹਾਂ ਆਪਣੇ ਵਿਚਾਰ ਪ੍ਰਗਟ ਕਰ ਚੁੱਕੇ ਹਨ।