Punjab By Election: Giddarbaha ਗਿੱਦੜਬਾਹਾ ਸੀਟ ‘ਤੇ ਪ੍ਰਚਾਰ ਕਰਨ ਪਹੁੰਚੇ ਰਵਨੀਤ ਬਿੱਟੂ, ਅਗਲਾ ਸੀਐਮ ਬਣਨ ਦਾ ਠੋਕਿਆ ਦਾਅਵਾ!

| Edited By: Kusum Chopra

| Nov 06, 2024 | 5:36 PM IST

Ravneet Bittu in Giddarbaha: ਭਾਜਪਾ ਨੇ ਗਿੱਦੜਬਾਹਾ ਤੋਂ ਮਨਪ੍ਰੀਤ ਸਿੰਘ ਬਾਦਲ ਨੂੰ ਉਮੀਦਵਾਰ ਨਹੀਂ ਐਲਾਨਿਆ ਹੈ। ਜਦਕਿ ਕਾਂਗਰਸ ਵੱਲੋਂ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਤੇ ਦਾਅ ਖੇਡਿਆ ਗਿਆ ਹੈ। ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਪਾਰਟੀ ਨੇ ਡਿੰਪੀ ਢਿੱਲੋਂ ਨੂੰ ਚੋਣ ਅਖਾੜੇ ਵਿੱਚ ਭੇਜਿਆ ਗਿਆ ਹੈ।

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਬੁੱਧਵਾਰ ਨੂੰ ਗਿੱਦੜਬਾਹਾ ਸੀਟ ਤੇ ਹੋ ਰਹੀ ਉੱਪ ਚੋਣ ਲਈ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਮੁੜ ਤੋਂ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਨ ਦਾ ਦਾਅਵਾ ਠੋਕਿਆ। ਟੀਵੀ9 ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਬਿੱਟੂ ਨੇ ਕਿਹਾ ਭਾਜਪਾ ਦੀ ਸਰਕਾਰ ਪੰਜਾਬ ਵਿੱਚ ਬਣਦੀ ਹੈ ਤਾਂ ਕੇਂਦਰ ਦੀ ਹਰ ਯੋਜਨਾ ਦਾ ਫਾਇਦਾ ਪੰਜਾਬ ਦੇ ਕਿਸਾਨਾਂ, ਵਪਾਰੀਆਂ ਅਤੇ ਆਮ ਲੋਕਾਂ ਨੂੰ ਮਿਲੇਗਾ। ਬਿੱਟੂ ਨੇ ਹੋਰ ਕਿਹੜੀਆਂ ਖਾਸ ਗੱਲਾਂ ਕਹੀਆਂ…ਵੇਖੋ ਇਸ ਵੀਡੀਓ ਵਿੱਚ…
Published on: Nov 06, 2024 05:35 PM IST