Punjab Budget Session: ਵਿਧਾਨ ਸਭਾ ‘ਚ CM ਮਾਨ ਤੇ ਪ੍ਰਤਾਪ ਬਾਜਵਾ ਵਿਚਾਲੇ ਹੋਈ ਬਹਿਸ, ਕਾਂਗਰਸੀਆਂ ਨੇ ਕੀਤਾ ਵਾਕਆਊਟ

| Edited By: Isha Sharma

| Mar 04, 2024 | 6:22 PM

ਮੁੱਖ ਮੰਤਰੀ ਦੇ ਸੰਬੋਧਨ ਦੌਰਾਨ ਕਾਂਗਰਸ ਮੁਰਦਾਬਾਦ ਦੇ ਨਾਅਰੇ ਲਗਾਉਂਦੀ ਰਹੀ। ਜਦੋਂਕਿ ਭਾਜਪਾ ਨੇ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਘਰ 'ਚ ਖੂਬ ਹੰਗਾਮਾ ਹੋਇਆ। ਮੁੱਖ ਮੰਤਰੀ ਅਤੇ ਕਾਂਗਰਸੀ ਵਿਧਾਇਕਾਂ ਵਿਚਾਲੇ ਤਲਖੀ ਬਹਿਸ ਹੋ ਗਈ। ਸਦਨ ਵਿੱਚ ਇਨ੍ਹਾਂ ਸ਼ੋਰ ਹੋਇਆ ਕਿ ਕੁਝ ਵੀ ਸੁਣਨਾ ਮੁਸ਼ਕਲ ਹੋ ਗਿਆ।

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ। ਸਦਨ ‘ਚ ਸੀਐੱਮ ਮਾਨ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇਕਰ ਮੈਂ ਅੱਜ ਸੱਚ ਬੋਲਿਆ ਤਾਂ ਵਿਰੋਧੀ ਧਿਰ ਬਾਹਰ ਨਿਕਲ ਜਾਵੇਗੀ।ਉਨ੍ਹਾਂ ਨੇ ਸਪੀਕਰ ਨੂੰ ਕਿਹਾ ਕਿ ਸਦਨ ਨੂੰ ਅੰਦਰੋਂ ਤਾਲਾ ਲਗਾ ਦਿੱਤਾ ਜਾਵੇ ਤਾਂ ਜੋ ਜਦੋਂ ਉਹ ਸੱਚ ਬੋਲਣ ਤਾਂ ਵਿਰੋਧੀ ਧਿਰ ਬਾਹਰ ਨਾ ਜਾਣ। ਬਾਹਰ ਵਿਰੋਧੀ ਧਿਰ ਨੇ ਇਸ ‘ਤੇ ਸਖ਼ਤ ਇਤਰਾਜ਼ ਜਤਾਇਆ, ਜਿਸ ਤੋਂ ਬਾਅਦ ਸਦਨ ‘ਚ ਹੰਗਾਮਾ ਹੋਇਆ।ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਗਰਮਾ-ਗਰਮੀ ਹੋਈ, ਜਦਕਿ ਕਾਂਗਰਸ ਅਤੇ ‘ਆਪ’ ਵਿਧਾਇਕਾਂ ਵਿਚਾਲੇ ਹੱਥੋਪਾਈ ਵੀ ਹੋਈ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਕਾਰਵਾਈ ਜਿਉਂ ਹੀ ਮੁੜ ਸ਼ੁਰੂ ਹੋਈ ਤਾਂ ਸੀਐਮ ਭਗਵੰਤ ਮਾਨ ਫਿਰ ਬੋਲਣ ਲਈ ਉੱਠੇ ਅਤੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ।

Published on: Mar 04, 2024 06:19 PM