Punjab Budget Session: ਵਿਰੋਧੀਆਂ ਦੇ ਹੰਗਾਮੇ ‘ਤੇ ਚੇਤਨ ਸਿੰਘ ਜੌੜਾਮਾਜਰਾ ਨੇ ਚੁੱਕੇ ਸਵਾਲ

| Edited By: Ramandeep Singh

Mar 01, 2024 | 7:43 PM

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਪਹਿਲਾ ਦਿਨ ਸੀ। ਪਹਿਲੇ ਦਿਨ ਕਾਂਗਰੇਸ ਨੇ ਵਿਧਾਨ ਸਭਾ ਚ ਹੰਗਾਮਾ ਕੀਤਾ ਅਤੇ ਕਿਸਾਨੀ ਅੰਦੋਲਨ ਅਤੇ ਸ਼ੁਭਕਰਨ ਸਿੰਘ ਦੀ ਮੌਤ ਵਰਗੇ ਮੁੱਦਿਆ ਨੂੰ ਲੈ ਕੇ ਸਰਕਾਰ ਨੂੰ ਘੇਰਿਆ। ਭਾਰੀ ਹੰਗਾਮੇ ਕਾਰਨ ਰਾਜਪਾਲ ਆਪਣਾ ਸੰਬੋਧਨ ਵੀ ਪੂਰਾ ਨਹੀਂ ਕਰ ਸਕੇ।

ਸ਼ੁੱਕਰਵਾਰ ਨੂੰ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਇਆ। ਸੈਸ਼ਨ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਨੇ ਕਾਫੀ ਹੰਗਾਮਾ ਕੀਤਾ। ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਸ਼ੁਭਕਰਨ ਦੀ ਮੌਤ ਤੇ ਪੰਜਾਬ ਸਰਕਾਰ ਨੂੰ ਘੇਰਿਆ। ਵਿਰੋਧੀਆਂ ਦੇ ਹੰਗਾਮੇ ‘ਤੇ ਚੇਤਨ ਸਿੰਘ ਜੌੜਾਮਾਜਰਾ ਨੇ ਸਵਾਲ ਚੁੱਕੇ।